ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਨੇਵੀ ਮੈਕਬਥ ਹੈਰਤ ਨਾਲ ਉਨ੍ਹਾਂ ਦੇ ਚੇਹਰਿਆਂ ਵੱਲ ਤੱਕਦੀ ਰਹਿੰਦੀ ਹੈ।
ਬੈਂਕੋ ਆਉਂਦਾ ਹੈ।)
ਮੈਕਡਫ਼  : ਓ...ਬੈਂਕੋ! ਬੈਂਕੋ ਮੇਰੇ ਮਿੱਤਰ ...ਮਹਾਰਾਜ ਦਾ ਕਤਲ ਹੋ ਗਿਐ!
ਲੇਡੀ ਮੈਕਬਥ  : (ਚੀਖਦੀ ਹੈ) ਕੀ...? ਕੀ ਕਹਿ ਰਹੇ ਹੋ ਤੁਸੀਂ? ਇੱਥੇ ਸਾਡੇ ਮਹੱਲ 'ਚ...
(ਪਬਰਾਇਆ ਜਿਹਾ) ਮੈਕਡਫ਼ਰੱਬ ਦੇ ਵਾਸਤੇ...ਕਹਿ ਦੇ ਇਹ ਝੂਠ ਹੈ
ਮੈਂ... ਤੇਰੀ ਮਿੰਨਤ ਕਰਦਾਂ...
ਲੇਡੀ ਮੈਕਬਥ  : ਪਰ... ਇਹ... ਏਥੇ... ਸਾਡੇ ਘਰ 'ਚ..., ਨਹੀਂ..ਨਹੀਂ......
(ਠੋਸ ਅੰਦਾਜ਼ 'ਚ) ਜਗ੍ਹਾ ਕੋਈ ਵੀ ਹੋਵੇ ਕਤਲ ਤਾਂ ਕਤਲ ਈ ਏ! ਖੂਨ
ਤਾਂ ਹਰ ਥਾਂ ਨਿਸ਼ਾਨ ਛੱਡ ਜਾਂਦੇ!
ਮੈਕਬਥ  : (ਪ੍ਰਵੇਸ਼) ਓ ਮੇਰਿਆ ਰੱਬਾ! ਇਹ ਸਭ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ
ਨਹੀਂ ਗਿਆ। ਘੜੀ ਭਰ ਪਹਿਲਾਂ ਮੈਂ ਕਿਸ ਬੁਲੰਦੀ 'ਤੇ ਸੀ... ਫ਼ਰਿਸ਼ਤੇ
ਵੀ ਮੇਰੇ 'ਤੇ ਰਸ਼ਕ ਕਰਦੇ ਤੇ ਬਿੰਦ 'ਚ ਸਭ ਸੁਫ਼ਨਾ ਹੋ ਗਿਆ, ਕੁਝ
ਸੱਚ ਨਹੀਂ ਏਥੇ ....ਏਸ ਸੰਸਾਰ 'ਚ...ਮਿੱਟੀ ਦੇ ਖਿਡੌਣੇ ...ਸਭ
ਚਲਣਹਾਰ,,, ਵਿਸ਼ਵਾਸ, ਦੋਸਤੀ, ਸੁੰਦਰਤਾ ਸਭ ਕੁਝ ਨੂੰ ਤਾਂ ਕਾਲ ਨੇ
ਨਿਗਲ ਲਿਐ। ਜੀਵਨ ਦੇ ਅਮ੍ਰਿਤ ਦਾ ਸੋਮਾ ਸੁੱਕ ਗਿਆ,, ਹੁਣ ਪਿੱਛੇ
ਕੀ ਬਚਿਆ! (ਖ਼ੁਦ ਵੱਲ ਇਸ਼ਾਰਾ ਕਰਕੇ) ਮੈਂ ਏਸਦਾ ਕੀ ਕਰਾਂ? ਕੀ
ਕਰਾਂ ਇਸ ਮਿੱਟੀ ਦੇ ਠੀਕਰੇ ਦਾ। (ਵਿਲਕਦਾ ਹੈ। ਲੇਡੀ ਮੈਕਬਥ
ਉਸਨੂੰ ਹੌਸਲਾ ਦਿੰਦੀ ਹੈ। ਬੈਂਕੋ ਸ਼ਾਂਤ ਸਭ ਦੇਖਦਾ ਹੈ। ਮੈਲਕਮ
ਆਉਂਦਾ ਹੈ।) ਸ਼ਹਿਜ਼ਾਦੇ...ਤੈਨੂੰ ਨਹੀਂ ਪਤਾ ਤੇਰੇ ਨਾਲ਼ ਕੀ ਹਾਦਸਾ
ਵਾਪਰ ਗਿਐ। ਤੇਰੀਆਂ ਖੁਸ਼ੀਆਂ ਦਾ ਸੋਮਾ ਸੁੱਕ ਗਿਐ!
(ਸ਼ਹਿਜ਼ਾਦੇ ਨੂੰ ਕੁਝ ਸਮਝ ਨਹੀਂ ਆਉਂਦਾ। ਏਧਰ-ਓਧਰ ਦੇਖਦਾ ਹੈ।
ਛੋਟਾ ਸ਼ਹਿਜ਼ਾਦਾ: ਕੀ ਹੋਇਆ...
ਮੈਕਬਥ  : ਭਾਣਾ ਵਰਤ ਗਿਐ, ਸੱਜਰੀ ਬਹਾਰ ਨੂੰ ਨਿਗਲ ਗਈ ਪੱਤਝੜ, ਬੇਰੁੱਤੀ
ਔੜ ਨੇ ਖੂਹ ਸੋਕ ਦਿੱਤਾ ਆਸਮਾਨ ਦਾ!
ਛੋਟਾ ਸ਼ਹਿਜ਼ਾਦਾ  : ਕੁਝ ਗੜਬੜ ਲਗਦੀ,
ਮੈਕਡਫ਼  : ਤੁਹਾਡੇ ਪਿਤਾ..ਸਾਡੇ ਮਹਾਰਾਜ ਦਾ ਕਿਸੇ ਨੇ...ਕਤਲ ਕਰ ਦਿੱਤੇ।
ਛੋਟਾ ਸ਼ਹਿਜ਼ਾਦਾ  : ਕੀ? ...ਕਿਸਨੇ?
ਲਿਉਨਾਕਸ  : ਲਗਦਾ ਤਾਂ ਇਹੋ ਐ ਕਿ ਉਨ੍ਹਾਂ ਦੇ ਅੰਗ-ਰੱਖਿਅਕ ਈ ਉਨ੍ਹਾਂ ਦਾ ਕਾਲ
ਬਣ ਗਏ। ਕੁਝ ਕਹਿ ਨਹੀਂ ਸਕਦੇ... ਪਰ ਉਨ੍ਹਾਂ ਦੇ ਹੱਥ-ਮੂੰਹ, ਵਸਤਰ
ਸਭ ਖ਼ੂਨ ਨਾਲ਼ ਲਿਬੜੇ ਪਏ ਨੇ। ਖ਼ੂਨ ਨਾਲ਼ ਸਣੇ ਛੁਰੇ ਵੀ ਉਨ੍ਹਾਂ ਦੇ

51/ਮੈਕਬਥ