ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗਿਆ...ਕੁਫ਼ਰ।
ਕੀ ਹੋਇਆ।
ਮੈਕਡਫ਼  : ਕਿਆਮਤ! ਪਰਲੋ ਹੋ ਗਈ... ਪਰਲੋ!
ਮੈਕਬਥ  : ਹੋਇਆ ਕੀ ਏ ਮੂੰਹੋਂ ਤਾਂ ਬੋਲ।
ਮੈਕਡਫ਼  : (ਫੁੱਟ ਪੈਂਦਾ ਹੈ) ਮਹਾਰਾਜ... (ਵਾਕ ਅਧੂਰਾ ਛੱਡਦਾ ਹੈ)! ਮੇਰੀ ਜ਼ੁਬਾਨ
ਨੂੰ ਲਕਵਾ ਮਾਰ ਗਿਆ। ਦਿਲ ਛਲਣੀ ਹੋਇਆ ਪਿਐ, ...(ਚੀਖਦਾ ਹੈ)
ਭਾਣਾ ਵਾਪਰ ਗਿਆ...ਭਾਣਾ!
ਲਿਉਨਾਕਸ  : ਤੇਰਾ ਮਤਲਬ... ਬਾਦਸ਼ਾਹ ਸਲਾਮਤ...
ਗੀਤ  : ਮਨ ਮਾਇਆ ਦੋਹੇਂ ਰਲ਼ੇ ਸ਼ਾਹਕਾਰ ਰਚਾਇਆ,
ਦੰਦੀਂ ਜੀਭਾਂ ਚਿੱਥਦੀ ਮੱਤ ਸਾਰ ਨਾ ਪਾਇਆ!
ਮੰਦਰ ਹੋਇਆ ਜੀ ਸੱਖਣਾ ਤਨ ਖੰਡਰ ਕੀਤਾ,
ਸੰਨ੍ਹ ਲੱਗੀ ਸੀਨੇ ਜੋਤ ਦੇ ਹੋਈ ਕੀਤਾ ਫ਼ੀਤਾ।
ਮੈਕਬਥ  : (ਕੜਕ ਕੇ) ਇਹ ਕਿਵੇਂ ਹੋ ਸਕਦੈ! ਉਹ ਤੇ ਖ਼ੁਦ ਜੋਤ ਸਰੂਪ ਸਨ, ਜੀਵਨ
ਜੋਤ! ਤੂੰ ਝੂਠ ਬਕਦੈਂ! (ਦੌੜ ਕੇ ਜਾਂਦਾ ਹੈ।)
ਮੈਕਡਫ਼  : ਮੈਥੋਂ ਨਾ ਪੁੱਛੋ! (ਰੋਣਹੱਕਾ) ਖ਼ੁਦ ਜਾ ਕੇ ਦੇਖੋ..., ਕਿੰਨਾ ਭਿਆਨਕ ਦ੍ਰਿਸ਼
ਬਣਿਆ ਪਿਐ! (ਕੰਬਦੇ ਹੋਏ) ਤੁਹਾਡਾ ਜਿਸਮ ਜੜ੍ਹ ਪੱਥਰ ਨਾ ਹੋ ਜਾਏ
ਤਾਂ.. (ਦੋਹੇਂ ਦੌੜ ਕੇ ਜਾਂਦੇ ਹਨ। ਮੈਕਡਫ਼ ਚੀਖਦਾ ਹੈ) ਕੋਈ ਖ਼ਤਰੇ ਦੀ
ਘੰਟੀ ਵਜਾਓ।.. ਖ਼ੂਨ... ਗ਼ੱਦਾਰੀ! ਬੈਂਕੋ.ਯੁਵਰਾਜ ਜਾਗੋ..? ਰੱਬ ਦੇ
ਵਾਸਤੇ ਉੱਠੋ...ਇਸ ਮੌਤ ਵਰਗੀ ਨੀਂਦ ਚੋਂ ਬਾਹਰ ਆਓ....,ਜਾਗੋ! ..ਤੇ
ਦੇਖੋ ਕਾਲ ਤੁਹਾਡੇ ਸਾਹਮਣੇ ਖੜ੍ਹਾ ਹੈ। ਕਿਆਮਤ ਦਾ ਦਿਹਾੜਾ ਏ..ਹਰ
ਕੋਈ ਇਓਂ ਤੁਰਿਆ ਆ ਰਿਹੈ..ਜਿਓਂ ਕਬਰਾਂ ’ਚੋਂ ਪ੍ਰੋੜ ਉੱਠਦੇ .... ਉਂਝ
ਇਹ ਭਿਆਨਕ ਦ੍ਰਿਸ਼ .....
(ਜ਼ੋਰ-ਜ਼ੋਰ ਨਾਲ਼ ਘੜਿਆਲ ਖੜਕ ਪੈਂਦੇ ਹਨ।)
ਲੇਡੀ ਮੈਕਬਥ  : (ਦੌੜੀ ਆਉਂਦੀ ਹੈ। ਕੀ ਹੋਇਐਂ? ਇਹ ਖ਼ਤਰੇ ਦਾ ਘੜਿਆਲ ਕੌਣ
ਵਜਾ ਰਿਹੈ। ਸਾਰੇ ਮਹੱਲ ’ਚ ਹੁੜਦੰਗ ਮਚਾਇਆ ਪਿਐ! (ਸਾਰਿਆਂ
ਵੱਲ ਤੱਕ ਕੇ ਰੁਕ ਜਾਂਦੀ ਹੈ।) ਕੀ ਹੋਇਆ ਕੁਝ ਤਾਂ ਦੱਸੋ ਗੱਲ ਕੀ ਏ?
ਕਿਉਂ ਉਠਾਇਐ ਸੁੱਤਿਆਂ ਨੂੰ!
ਮੈਕਡਫ਼  : ਨਹੀਂ-ਨਹੀਂ ਇਹ ਤੁਹਾਡੇ ਸੁਣਨ ਵਾਲੀ ਗੱਲ ਨਹੀਂ! ਇੱਕ ਔਰਤ ਦਾ
ਦਿਲ ਇਹ ਨਹੀਂ ਸਹਾਰ ਸਕਦਾ। ਮੈਂ ਨਹੀਂ ਦੁਹਰਾਵਾਂਗਾ...ਆਪਣੇ
ਹੱਥੀਂ ਮੈਂ ਤੁਹਾਡਾ ਗਲ਼ਾ ਨਹੀਂ ਘੁੱਟ ਸਕਦਾ।

50/ਮੈਕਬਥ