ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਾਰਿਆ ਸੌਹਰੀ ਨੂੰ ਵਗ੍ਹਾ ਕੇ ਪਰ੍ਹਾਂ.... (ਲੜਖੜਾ ਜਾਂਦਾ)
ਮੈਕਡਫ਼  : ਓ ਦੇਖੀਂ... ਦੇਖੀਂ ਪਤੰਦਰਾ। ਲੈ ਜਾਓ ਉਏ ਇਹਨੂੰ। (ਲੈ ਕੇ ਜਾਂਦੇ ਹਨ)
ਖੁਸ਼ੀ ਵੀ ਨਹੀਂ ਪਚਦੀ ਕੰਬਖਤਾਂ ਨੂੰ। (ਮੈਕਬਥ ’ਤੇ ਨਜ਼ਰ ਪੈਂਦੀ ਹੈ।)
ਮੈਕਬਥ! ਇਹ ਸੁੱਤਾ ਨਹੀਂ ਹਾਲੇ ਤਾਈਂ। ਸ਼ਾਇਦ ਰੌਲਾ ਸੁਣ ਕੇ
ਉੱਠਿਆ ਹੋਣਾ.... (ਮੈਕਬਬ ਦਾਖ਼ਲ ਹੁੰਦਾ ਹੈ) ਬਾਦਸ਼ਾਹ ਸਲਾਮਤ ਉੱਠ
ਗਏ?
ਮੈਕਡਫ਼  : ਨਹੀਂ! ਮੇਰੇ ਖਿਆਲ ’ਚ ਹਾਲੇ ਤਾਂ ਨਹੀਂ! ਕਿਓਂ?
ਮੈਕਬਥ  : ਮੈਨੂੰ ਉਨ੍ਹਾਂ ਨੇ ਤੜਕੇ ਈ ਆਉਣ ਲਈ ਕਿਹਾ ਸੀ, ਮੈਂ ਲੇਟ ਹੋ ਗਿਆ। ਉਠਾਣਾ ਪਵੇਗਾ|
ਮੈਕਬਥ  : (ਘਬਰਾਹਟ ਲੁਕਾਉਂਦੇ ਹੋਏ) ਨਹੀਂ-ਨਹੀਂ। ਆਓ...ਮੈਂ ਤੁਹਾਨੂੰ ਲੈ ਚੱਲਦਾਂ।
ਮੈਕਡਫ਼  : ਹੈ ਤੇ ਖੇਚਲ! ਪਰ ਇਹੋ ਜਿਹੀ ਖੇਚਲ ਵੀ ਤੇ ਨਸੀਬ ਵਾਲਿਆਂ ਨੂੰ
ਮਿਲਦੀ....
ਮੈਕਬਥ  : (ਮੂਹਰੇ ਤੁਰਦਾ ਹੈ) ਸੌ ਵਾਰ ਸਿਰ ਮੱਥੇ ਜੀ, ਕਿਹੜਾ ਰੋਜ਼-ਰੋਜ਼ ਮਿਲਣਾ
ਮੌਕਾ! (ਰੁਕ ਜਾਂਦਾ ਹੈ) ਉਹ ਰਿਹਾ ਦਰਵਾਜ਼ਾ.... ਸਾਹਮਣੇ!
ਮੈਕਡਫ਼  : (ਝਿਜਕਦਾ ਖੜ੍ਹਾ ਹੈ) ਕੀ ਕਰਾਂ, ਹੈ ਤਾਂ ਗੁਸਤਾਖੀ, ਪਰ ਉਨ੍ਹਾਂ ਆਪ ਹੀ
ਮੇਰੀ ਡਿਊਟੀ ਲਾਈ ਸੀ। ਉਠਾਉਣਾ ਤਾਂ ਪਵੇਗਾ।
(ਮੈਕਡਫ਼ ਜਾਂਦਾ ਹੈ। ਘਬਰਾਇਆ ਹੋਇਆ ਮੈਕਬਥ ਪਿੱਛੋਂ ਝਾਤੀ
ਮਾਰਦਾ ਹੈ।)
(ਦੂਜੇ ਪਾਸਿਓਂ ਨਿਊਨੋਕਸ ਆਉਂਦਾ ਹੈ।
ਲਿਉਨਾਕਸ  : ਕੀ ਮਹਾਰਾਜ ਹੁਣੇ ਜਾ ਰਹੇ ਨੇ...ਇੰਨੀ ਸਵਖਤੇ...
ਮੈਕਬਥ  : (ਚੌਂਕਦਾ ਹੈ। ਹੰਅ...! ਹਾਂ ਹਾਂ ਕਿਹਾ ਤਾਂ ਇਹੋ ਸੀ। (ਸੰਭਲਦਾ ਹੈ)
ਲਿਉਨਾਕਸ  : ਓ ਹੋ ਤਾਂ ਇਹ ਤੁਸੀਂ ਓ ਜਨਾਬ!
ਮੈਕਬਥ  : (ਝੂਠੀ ਮੁਸਕਰਾਹਟ) ਹੋਰ... ਰਾਤ ਦੀ ਸੁਣਾਓ ਤੁਸੀਂ, ..ਰਾਤ ਕਿਹੋ ਜਿਹੀ
ਰਹੀ ਤੁਹਾਡੀ।
ਲਿਉਨਾਕਸ  : ਪੁੱਛੋ ਨਾ ਜੀ, ਏਨਾ ਨ੍ਹੇਰੀ ਝੱਖੜ ਮੈਂ ਤੇ ਆਪਣੀ ਸੂਰਤ ’ਚ ਕਦੇ ਨੀ
ਦੇਖਿਆ! (ਹੱਸਦੇ ਹੋਏ) ਹੁਣ ਤੁਸੀਂ ਕਹੋਗੇ ਕਿ ਤੇਰੀ ਉਮਰ ਈ ਕੀ ਐ
ਹਾਲੇ!
ਮੈਕਬਥ  : ਨਹੀਂ, ਹੰ ਹਾਂ.. (ਦੂਜੇ ਪਾਸੇ ਦੇਖਣ ਲਗਦਾ ਹੈ) ਕੱਲ੍ਹ ਦੀ ਰਾਤ ਤਾਂ
ਸੱਚਮੁੱਚ ਈ,,ਅਜੀਬ ਸੀ, ਡਹਾਉਣੀ!
ਮੈਕਡਫ਼  : (ਬਾਹਰੋਂ ਰੌਲ਼ਾ ਪਾਉਂਦਾ ਆਉਂਦਾ ਹੈ) ਗਜ਼ਬ ਖੁਦਾ ਦਾ......., ਕਹਿਰ ਹੋ

49/ਮੈਕਬਥ