ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਰਕ! ਅੱਗ ਵੀ ਸਾਲੀ...ਏਥੇ ਸਿਓਨੇ ਵਾਂਗ ਚਮਕਦੀ ਐ! ਚੱਲ...
ਬਹੁਤ ਹੋ ਗਈ ਚੌਂਕੀਦਾਰੀ ਨਰਕਾਂ ਦੀ। (ਫਾਟਕ ਖੋਲ੍ਹ ਦਿੰਦਾ ਹੈ) ਜਾਓ..., ਜੋ
ਆਵੇ ਸੋ ਰਾਜ਼ੀ ਜਾਵੇ। ਦੇਖੀਓ ਬਾਈ ਕਿਤੇ ਮੈਨੂੰ ਈ ਨਾ ਭੁੱਲ
ਜਾਈਓ..........
(ਮੈਕਡਫ਼ ਤੇ ਉਸਦੇ ਸਾਥੀ ਕਿਲ੍ਹੇ ’ਚ ਘੁਸਦੇ ਹਨ। ਸ਼ਰਾਬੀ ਦਰਬਾਨ
ਨਾਲ਼ ਉਸਦਾ ਟਕਰਾ ਹੋ ਜਾਂਦਾ ਹੈ।)
ਮੈਕਡਫ਼  : (ਕੜਕ ਕੇ) ਐਨੀਂ ਦੇਰ ਲਗਦੀ ਦਰਵਾਜ਼ਾ ਖੋਲ੍ਹਣ ’ਚ। ਘੱਟ ਡੱਫ ਲਿਆ ਕਰੋ!
ਦਰਬਾਨ  : (ਮੁਸਤੈਦ ਹੁੰਦਾ ਹੈ) ਸਰਕਾਰ ਦੀ ਸੌਂਹ ਜਨਾਬ ਤੜਕੇ ਚਾਰ ਵਜੇ ਤਾਂ ਪਏ
ਆਂ ਜੀ! ਫੇਰ ਦਾਰੂ ਦਾ ਤਾਂ ਤੁਹਾਨੂੰ ਪਤਾ ਈ ਐ ਹਜ਼ੂਰ... ਸਾਲੀ ਤਿੰਨ
ਚੀਜ਼ਾਂ ਨੂੰ ਤਾਂ ਐਂ ਭੰਬਾਕਾ ਮਾਰ ਕੇ ਚੜ੍ਹਦੀ...
ਮੈਕਡਫ਼  : (ਹੱਸਦਾ) ਅੱਛਾ, ਇਹੋ ਜਿਹੀਆਂ ਕਿਹੜੀਆਂ ਖਾਸ ਚੀਜ਼ਾਂ...
ਦਰਬਾਨ  : ਦੇਵੀ ਦੀ ਸੌਂਹ ਜੀ (ਨੱਕ ’ਤੇ ਉਂਗਲ ਰੱਖਦਾ ਹੈ) ਇੱਕ ਤਾਂ ਇਹ, ਦੇਖੋ
ਕਿਵੇਂ ਲਾਲ ਸੂਹੀ ਹੋਈ ਪਈ, ਸੁਹਰੀ। ਦੂਜੀ ਨੀਂਦਰ ਤੇ ਤੀਜਾ ਮੂਤ।
(ਹੱਸਦਾ) ਕਮਾਲ ਦੀ ਸ਼ੈਅ ਐ ਜੀ। (ਨਸ਼ੇ ’ਚ ਝੂਮਦਾ) ਬੀਜਰ ਦੀ ਬੀਅ
ਐ ਪੂਰੀ... ਫੂਕ ਵੀ ਛਕਾਉਂਦੀ ਤੇ.... ਲੱਤਾਂ ਵੀ ਖਿੱਚਦੀ।
ਉਂਗਲ ਲਾਈ ਜਾਂਦੀ ਲਾਈ ਤੁਰੀ ਜਾਂਦੀ.. ਕਰ.... ਕੁਝ ਕਰ..ਕਰਦਾ ਨੀ ਕੁਝ! ਪਰ
ਕਰਨ ਜੋਗਾ ਕੁਝ ਛੱਡਦੀ ਨੀ ਪੱਲੇ।
(ਸਾਰੀ ਪਾਰਟੀ ਉਸਦਾ ਮਜ਼ਾ ਲੈਂਦੀ ਹੈ, ਮਸ਼ਕਰੀਆਂ ਕਰਦੀ ਹੈ।)
ਸਭ ਸਾਲਾ ਭੰਬਲਭੂਸਾ...ਬੰਦਾ ਬੜਕ ਵੀ ਮਾਰਦਾ,ਮੋਕ ਵੀ
ਮਾਰਦੈ...(ਤਾੜੀ ਮਾਰਨ ਦੀ ਕੋਸ਼ਿਸ਼ ਕਰਦਾ ਹੈ।) ਇੱਕੋ ਸਾਹੇ।
ਕਮਾਲ ਖੜ੍ਹਾ ਵੀ ਕਰਦੀ...ਧੱਕਾ ਵੀ ਦਿੰਦੀ। ਆਪੇ
ਬਣਾਉਂਦੀ, ਢਾਹੁੰਦੀ,,, ਮੁੱਕਦੀ ਗੱਲ ਜਨਾਬ ਈਮਾਨ ਨੀ ਛੱਡਦੀ ਬੰਦੇ
ਦਾ। ਚੌਰਾਹੇ ਖਲਾਰ ਕੇ। ਛੱਟਦੀ ਛੱਜ ’ਚ ਪਾ ਕੇ..., ਮਾਰਦੀ ਮੂੰਹ
ਭਰਨੇ।
(ਆਪਣੇ ਹੀ ਭਾਰ ਨਾਲ਼ ਮੂਹਰੇ ਨੂੰ ਡਿੱਗ ਪੈਂਦਾ ਹੈ।)
ਮੈਕਡਫ਼  : ਇਹਦੇ ਤਾਂ ਚੰਗੇ ਡੈਲ ਘੁੰਮੇ ਪਏ,,, ( ਹੱਸਦਾ)
ਦਰਬਾਨ  : ਘੁਮਾਇਆ ਸਰਕਾਰ ਘੁਮਾਇਆ, ਉੱਲੂ ਵੀ ਬਣਾਇਆ। ਪਰ ਆਪਾਂ
ਕਿਹੜੀ ਘੱਟ ਕੀਤੀ,,,ਮਾੜੇ ਆਪਾਂ ਵੀ ਨੀ,,ਹਾਂ ਕਦੇ ਇਹ ਉੱਤੇ ਮੈਂ
ਥੱਲੇ,,, ਤੇ ਕਦੋਂ ਮੈਂ ਥੱਲੇ ਇਹ ਉੱਤੇ। (ਉਠਦਾ ਹੋਇਆ) ਫੇਰ ਮੈਂ

48/ਮੈਕਬਥ