ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਐਕਟ ਦੂਜਾ: ਦ੍ਰਿਸ਼ ਦੂਜਾ

ਦਰਬਾਨ  : (ਨਸ਼ੇ ’ਚ ਹੈ। ਦਰਵਾਜ਼ਾ ਖੜਕਦਾ ਹੈ।) ਓ ਹੁਣ ਕਿਹੜਾ ਆਣ
ਮਰਿਆ? ਖੜਖੜ ਲਾਈ ਧਰਮ ਨਾਲ਼ ਜੇ ਕਿਤੇ ਮੈਂ ਹੁੰਦਾ ਨਾ ਨਰਕ
ਦਾ ਦਰਬਾਨ ਤਾਂ ਚਾਬੀ ਘੁਮਾ-ਘੁਮਾ... ਘੁਮਾ-ਘੁਮਾ ਮੇਰਾ ਤੇ ਗੁੱਟ ਘੁੰਮ
ਜਾਣਾ ਸੀ। ਜਣਾ-ਖਣਾ ਮੂੰਹ ਚੁੱਕੀ ਤੁੜਿਆ ਆਉਂਦਾ ਏਧਰ ਨੂੰ ...
(ਕੜਕ ਕੇ) ਉਇ ਇਹ ਕੋਈ ਨਰਕ ਐ! ਖੜਕਾਓ..., ਖੜਕਾਈ ਜਾਓ,
ਆਪਣੇ ਪਿਓ ਦਾ ਕਿਹੜਾ ਤੇਲ ਫੁਕਦਾ। ਹੂੰਅ... ਕਿਸਾਨ ਹੋਣਾ, ਕਰਜੇ
ਦਾ ਮਾਰਿਆ,,,, (ਖੀ ਖੀ ਕਰਕੇ ਹੱਸਦਾ ਹੈ। ਖੁਦਕਸ਼ੀ ਕਰਕੇ
ਆਇਆ। ਆਜਾ ਭਾਈ ਆ ਜਾ, ਚੰਗੇ ਵੇਲ਼ੇ ਆਇਆਂ, ਅੱਜਕੱਲ ਏਥੇ
ਵੀ ਮੰਦੀ ਆ! ਲੰਘਿਆ।...! (ਗ਼ੌਰ ਨਾਲ) ਐਂ...ਕੀ ਕਿਹਾ ਨਰਕ ਐ!
ਓਇ ਨਰਕ ਨਹੀਂ ਤੇ ਫਾਹਾ ਲੈ ਕੇ ਹੋਰ ਤੂੰ ਨਾਨਕੇ ਆਇਆਂ। ਐ ਲੈ
ਪਰਨਾ ਤੇ ਪਸੀਨਾ ਪੂੰਝ ਲੈ ਕਿਵੇਂ ਮੁੜਕੋ-ਮੁੜਕੀ ਹੋਇਆ, (ਸਿਰ
ਝੁਕਾਉਂਦਾ) ਅੰਨਦਾਤਾ,,,(ਦਰਵਾਜ਼ਾ ਮੁੜ ਖੜਕਦਾ ਹੈ, ਖਿਝ ਕੇ) ਓ
ਥੋਨੂੰ ਪਏ ਛਨਿਚਰ (ਸੰਭਲ ਕੇ), ਹੋ ਤੇਰੀ, ਏਹ ਤਾਂ ਕੋਈ ਦਰਬਾਰੀ
ਵਕੀਲ ਲਗਦਾ...(ਸਿਰ ਝਟਕ ਕੇ) ਨਹੀਂ-ਨਹੀਂ...ਸਰਕਾਰੀ, ਕਦੇ ਏਸ
ਡੰਡੀ ਤੇ ਕਦੇ ਓਸ ਡੰਡੀ, (ਝੂਮਦਾ) ਦੋਹੇਂ ਢੇਰੀਆਂ ਮੇਰੀਆਂ ਜੀ ਦੋਹੇਂ
ਢੇਰੀਆਂ ਮੇਰੀਆਂ, ਦਲੀਲਾਂ ਦੇ ਦੱਲੇ! ਹੰਅ ਕਈ ਤੈਨੂੰ ਵੀ ਨੀ ਮਿਲੀ
ਢੋਈ ਸੁਰਗਾਂ ’ਚ, ਲੰਘਿਆ ਧਰਮੀਆ ਤੂੰ ਵੀ ਲੰਘਿਆ। ਤੁਸੀਂ ਵੀ ਆ
ਜੋ ਮਹਾਂਪੁਰਖੋ, ਵਿਰਾਜੇ! ਐਂ.... (ਉਛਲਦੇ ਹੋਏ ਤਾੜੀਆਂ ਮਾਰਦਾ ਹੈ)
ਮਾਡਰਨ ਟੇਲਰ......ਦਰਜੀ.....(ਸੈਣਤ ਮਾਰਕੇ) ਕਿਹਦੀ ਝੁੱਗੀ ’ਚੋਂ
ਟਾਕੀ ਮਾਰੀ..ਹੁੰਆ ਜਾ ਤੇਰਾ ਕਬਾਬ ਬਣਾਈਏ, ਭੱਠੀ ਭਖਦੀ ਏ, ਲਾ
ਲੈ ਪ੍ਰੈਸ, ਕਰ ਲੈ ਗਰਮ।
(ਪਿੱਛੋਂ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਦਾ ਹੈ ਤੇ ਤੋੜ ਦਿਓ ਦੀਆਂ
ਆਵਾਜ਼ਾਂ ਆਉਂਦੀਆਂ ਹਨ।)
ਸਾਲੀ ਠੰਡ ਈ ਬਾਲੀ ਆ! ਹੁਣ ਕੌਣ ਮਰ ਗਿਐ, ਸੋਹਰੀ ਦੇ ਸਾਹ ਵੀ
ਨਹੀਂ ਲੈਣ ਦਿੰਦੇ! ਉੱਠਦੇ ਹੋਏ। ਓ ਕੌਣ
ਏਂ ਤੂੰ। ਜਿਹਨੂੰ ਦੇਖੋ ਕਾਹਲ਼ਾ, (ਜਾਂਦੇ ਹੋਏ) ਏਦਾਂ ਦਾ ਈ ਹੁੰਦਾ ਭਾਈ

47/ਮੈਕਬਥ