ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਕਬਥ  : (ਉਸੇ ਨੂੰ ਫੜ੍ਹ ਲੈਂਦਾ ਹੈ) ਮੈਂ ਨੀਂਦ ਦਾ ਕਤਲ ਕਰ ਦਿੱਤੇ। (ਉਸਦਾ ਗਲਾ
ਘੁੱਟਦੈ) ਖ਼ੂਨ ਕਰ ਦਿੱਤਾ ਮੈਂ ਉਸ ਮਾਸੂਮ ਬਾਲੜੀ ਦਾ! (ਲੇਡੀ ਮੈਕਬਥ
ਪੂਰੇ ਜ਼ੋਰ ਨਾਲ ਧੱਕਾ ਮਾਰ ਕੇ ਛੁੱਟਦੀ ਹੈ। ਮੈਕਬਜ਼ ਹੋਣਹੱਕਾ ਹੋਇਆ
ਮੁੜ ਆਪਣੇ ਆਪ ’ਚ ਗੁਆਚ ਜਾਂਦਾ ਹੈ।) ਨੀਂਦ ਜੋ ਸੋਚਾਂ ’ਚ ਉਲਝੇ
ਮਨ ਦੀਆਂ ਗੁੰਝਲਾਂ ’ਚ ਆਪਣੀਆਂ ਕੂਲੀਆਂ-ਕੂਲੀਆਂ ਉਂਗਲਾਂ ਫੇਰਦੀ
ਤੇ... ਉਸਨੂੰ ਰੇਸ਼ਮ ਵਾਂਗ ਮੁਲਾਇਮ ਕਰ ਹਿੰਦੀ ਲੋਕ ਬੰਨਵੀਂ ਮੁਸ਼ੱਕਤ ਤੋਂ
ਬਾਅਦ ਕੋਸਾ-ਕੋਸਾ ਜਿਹਾ ਸਨਾਨ। ਜਿਓਂ ਜ਼ਿੰਦਗੀ ਤੋਂ ਥੱਕਿਆ ਹਾਰਿਆ
ਕੋਈ ਉਸਦੀ ਬੁੱਕਲ ’ਚ ਆ ਵੜੇ। ਮੌਤ ਵਰਗੀ ਨਿੱਘੀ ਤੇ ਨਰਮ-ਨਰਮ
ਬੁੱਕਲ ਤੇ ਫੇਰ ਸੱਜਰੀ ਸਵੇਰ ਵਾਂਗ ਫੇਰ ਉੱਠ ਪੜੋਏ, ਤਾਜ਼ਾ ਤੇ
ਨਰੋਇਆ। ਮੈਂ ਉਸ ਨੀਂਦ ਦਾ ਕਤਲ ਕਰ ਦਿੱਤਾ। (ਲੇਡੀ ਮੈਕਬਥ ਨੂੰ)
ਦਿਲ ਦੇ ਜ਼ਖ਼ਮਾਂ ਦੀ ਮਲ੍ਹਮ, ਕੁਦਰਤ ਦੀ ਅਦੁੱਤੀ ਦਾਤ। ਜਿਸ ਬਾਝੋਂ
ਸਾਰੀ ਹਯਾਤੀ ਬੇਸੁਆਦੀ ਏ। ਮੈਂ ਉਸਦਾ ਕਤਲ ਕਰ ਦਿੱਤੈ।
ਲੇਡੀ ਮੈਕਬਥ  : ਮੇਰੀ ਤਾਂ ਕੁਝ ਸਮਝ ’ਚ ਨਹੀਂ ਆਉਂਦਾ। (ਸਿਰ ਫੜ੍ਹ ਲੈਂਦੀ ਹੈ)
ਮੈਕਬਥ  : ਆਵਾਜ਼ਾਂ ਤਾਂ ਹਾਲੇ ਵੀ ਆ ਰਹੀਆਂ ਹਨ.... (ਫ਼ਸਫ਼ਸਾ ਕੇ ਬੋਲਦਾ ਹੈ)
ਜਾਗੋ... ਸੋਵੋ ਨਹੀਂ! ਸੁਣ, ਸਾਰੇ ਮਹੱਲ ਨੂੰ ਝੰਜੋੜ ਰਹੀਆਂ! ਤੁਹਾਡੇ
ਸਰਦਾਰ ਨੇ ਨੀਂਦ ਦਾ ਕਤਲ ਕਰ ਦਿੱਤਾ।
ਲੇਡੀ ਮੈਕਬਥ  : ਹੋਸ਼ ਕਰ...... ਹੋਸ਼! ਕੀ ਕਹਿਣਾ ਚਾਹੁੰਦਾ ਏ ਤੂੰ! ਤੈਨੂੰ ਆਰਾਮ ਦੀ ਲੋੜ
ਹੈ
ਮੈਕਬਥ  : ਉਹ ਹੁਣ ਕਦੇ ਸੌਂ ਨਹੀਂ ਸਕੇਗਾ..ਕਦੇ ਨਹੀਂ! ਨੀਂਦ ਰਹੀ ਨਹੀਂ... ਕਤਲ
ਹੋ ਗਿਆ ਉਸਦਾ!
ਲੇਡੀ ਮੈਕਬਥ  : ਕੌਣ ਐ... ਕੌਣ ਏ ਐੱਥੇ, ਕੋਈ ਵੀ ਤਾਂ ਨਹੀਂ। ਕਿਉਂ ਤੂੰ ਆਪਣੇ ਆਪ
ਨੂੰ ਕਮਜ਼ੋਰ ਕਰ ਰਿਹੈਂ। ਤੈਨੂੰ ਤਾਂ ਐਸ ਵੇਲ਼ੇ ਤਗੜਾ ਹੋਣਾ ਚਾਹੀਦਾ।
(ਮੈਕਬਥ ਆਪਣੇ ਹੱਥਾਂ ਵੱਲ ਹੀ ਦੇਖੀ ਜਾ ਰਿਹਾ ਹੈ। ਉਹ ਝੁੰਝਲਾ ਕੇ ਪੈਂਦੀ ਹੈ)
ਇਨ੍ਹਾਂ ਬੀਮਾਰ ਸੋਚਾਂ ਨੂੰ ਮਨ ’ਚੋਂ ਕੱਢ ਦੇ! ਇਹ ਗੰਦਾ ਖ਼ੂਨ
ਈ ਤਾਂ ਜਾਮਨ ਏ ਨਾ, ਬਸ! ਐਨੀ ਗੱਲ, ਚੱਲ ਤੇ ਧੋ ਲੈ ਇਸਨੂੰ!
(ਮੈਕਬਬ ਆਪਣੇ ਹੱਥ ਪਿੱਠ ਪਿੱਛੇ ਲੁਕਦਾ ਹੈ) ਤੂੰ ਇਹ ਖੰਜਰ ਨਾਲ਼ ਕਿਉਂ ਚੁੱਕ ਲਿਆਇਆਂ!
ਸੁੱਟ ਕੇ ਆ ਇਸਨੂੰ ਉੱਥੇ।
ਮੈਕਬਥ  : (ਕੰਬ ਜਾਂਦਾ ਹੈ) ਮੈਂ ਨਹੀਂ ਜਾਂਦਾ ਉੱਥੇ!... ਇਹ ਮੈਂ ਕੀ ਕੀਤਾ...
ਲੇਡੀ ਮੈਕਬਥ  : ਬੁਜ਼ਦਿਲ! ਉਰਾਂ ਫੜ੍ਹਾ ਇਹ ਮੈਨੂੰ। ਓ ਮਰਿਆਂ ਤੇ ਸੁੱਤਿਆਂ ਦਾ ਕੀ ਏ।
ਨਿਰੀਆਂ ਮੂਰਤਾਂ ਬਸ, ਤੇ ਤੂੰ ਬੱਚਿਆਂ ਵਾਂਗ ਡਰੀ ਜਾਦੈਂ, ਜਿਵੇਂ ਉਹ

44/ਮੈਕਬਥ