ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਪਣੇ ’ਤੇ, ਕਾਬੂ, ਕੰਨ ਬੰਦ ਕਰ ਲੈ। (ਹੌਲੀ ਹੌਲੀ ਉੱਠਦਾ ਹੈ। ਮੇਰੇ
ਪੈਰਾਂ ਦੀ ਆਵਾਜ਼ ਨਾ ਸੁਣ। ਨਾ ਸੁਣ ਇਹ ਕਿਧਰ ਨੂੰ ਜਾ ਰਹੇ ਨੇ
(ਕੰਬਦਾ) ਇਸ ਖੜਾਕ ਨੂੰ ਪੀ ਜਾ! ਨਿੱਕੇ ਜਿਹੇ ਰੋੜ ਦਾ ਖੜਾਕ ਵੀ
ਸਾਰੀ ਖੇਡ ਖਰਾਬ ਕਰ ਸਕਦੈ! (ਗ਼ੌਰ ਨਾਲ਼ ਦੇਖਦੇ ਹੋਏ) ਤੇਰੇ ਇਹ
ਰੋਮ ... ਇਹ ਫੁੱਲ...ਪੱਥਰ... ਮੇਰਾ ਰਾਜ਼ ਦੱਸ ਸਕਦੇ ਨੇ! ਇਨ੍ਹਾਂ ਨੂੰ ਚੁੱਪ
ਰਹਿਣਾ ਪਵੇਗਾ।
(ਹੌਲ਼ੀ-ਹੌਲ਼ੀ ਅੱਗੇ ਵਧਦਾ ਹੈ। ਜਿਵੇਂ ਖਿੱਚਿਆ ਜਾ ਰਿਹਾ ਹੋਵੇ।
ਮੂਹਰੇ-ਮੂਹਰੇ ਛੁਰਾ ਪਿੱਛੇ-ਪਿੱਛੇ ਚੁੜੇਲਾਂ ਜਿਨ੍ਹਾਂ ਦੇ ਹੱਥ ’ਚ ਛੁਰੇ ਦੀ ਡੋਰ
ਹੈ।)
(ਹਫ਼ਦਾ ਹੈ) ਮੇਰਾ ਸਾਹ ਸੁੱਕ ਰਿਹੈ, (ਖ਼ੁਦ ਨੂੰ ਟੋਂਹਦੇ ਹੋਏ) ਠੰਡਾ ਯੱਖ ਹੋ
ਹੋ ਰਿਹਾਂ ਮੈਂ!
ਚੁੜੇਲ ੧  : ਇਹ ਤੇਰੀ ਸੋਚ ਏ ਬੁਜਦਿਲ
ਚੁੜੇਲ ੨  : ਤੂੰ ਯੋਧਾ ਏਂ।
ਸਾਰੀਆਂ  : ਇਹ ਤੈਨੂੰ ਸ਼ੋਭਾ ਨਹੀਂ ਦਿੰਦਾ।
ਮੈਕਬਥ  : ਪਰ ਮੇਰੇ ਹੱਥ-ਪੈਰ ਤਾਂ।..
ਚੁੜੇਲ ੩  : ਸਭ ਤੇਰਾ ਡਰ ਏ।
ਚੁੜੇਲ ੧  : ਮਨ ਦੀ ਕਮਜ਼ੋਰੀ।
ਚੁੜੇਲ ੨  : ਤੇਰਾ ਭੈਅ ਹੀ ਉਸਦੀ ਜ਼ਿੰਦਗੀ ਏਂ।
ਸਾਰੀਆਂ  : ’ਤੇ ਤੇਰੀ ਬਦਕਿਸਮਤੀ।
ਮੈਕਬਥ  : ਹਾਂ, ਇਹ ਵਿੱਚਾਰ ਮੈਨੂੰ ਕਮਜ਼ੋਰ ਕਰ ਰਹੇ ਨੇ, ਹਾਂ... ਮੈਨੂੰ ਸੋਚਣਾ ਨਹੀਂ
ਚਾਹੀਦਾ। ਇਹੋ ਸਮਾਂ ਏ... ਇਹ... (ਘੜਿਆਲ ਵੱਜਦਾ ਹੈ) ਇਹ
ਆਵਾਜ਼ ਮੈਨੂੰ ਬੁਲਾ ਰਹੀ ਏ। ਪਤਾ ਨਹੀਂ ਨਰਕ ਜਾਂ ਸੁਰਗ.. ਮੈਂ ਬਸ
ਜਾਵਾਂਗਾ। ਉਹ ਸੁੱਤਾ ਹੋਵੇਗਾ... ਤੇ ਬਸ, ਇੱਕੋ ਵਾਰ ’ਚ ਸਭ ਤਮਾਮ!
(ਖੜ੍ਹਾ-ਖੜ੍ਹਾ ਸੁੰਨ ਹੋ ਜਾਂਦਾ ਹੈ ਤੇ ਫੇਰ ਹਫ਼ਣ ਲਗਦਾ ਹੈ) ਚੁੜੇਲਾਂ ਛੁਰੇ
ਸਮੇਤ ਉਸਦੇ ਗਿਰਦ ਘੁੰਮਦੀਆਂ ਹਨ। ਨਗਾੜੇ ’ਤੇ ਠਹਾਕੇ ਮਾਰਦੀਆਂ
ਜਾਂਦੀਆਂ ਹਨ।)
ਲੇਡੀ ਮੈਕਬਥ  : (ਹੱਥ ’ਚ ਜਾਮ ਲਈ ਆਉਂਦੀ ਹੈ। ਉਸਨੂੰ ਸੁੰਨ ਹੋਏ ਨੂੰ ਦੇਖਦੀ ਹੈ।)
ਕੀ ਹੋਇਆ
ਮੈਕਬਥ  : (ਤ੍ਰਭਕਦਾ ਹੈ) ਹੰਅ! ਹੰ... ਕੁਝ ਨਹੀਂ! ਪਹਿਰੇਦਾਰ ਕੀ ਕਰ ਰਹੇ ਨੇ?
ਲੇਡੀ ਮੈਕਬਥ  : ਸ਼ਰਾਬ ਦੇ ਨਸ਼ੇ ’ਚ ਧੁੱਤ ਪਏ ਨੇ, ਘਰਾੜੇ ਤਾਂ ਏਥੋਂ ਤਾਈਂ ਸੁਣਦੇ...

40/ਮੈਕਬਥ