ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਰੀਆਂ  : ਤੇਰਾ ਹਥਿਆਰ ... ਵੇਖ... ਵੇਖ... (ਹੱਸਦੀਆਂ)
ਮੈਕਬਥ  : (ਪਸੀਨੋ-ਪਸੀਨੀ) ਹਾਂ. ਤੂੰ ਠੀਕ ਕਹਿ ਰਿਹੈਂ। ਤੂੰ ਹੀ ਤਾਂ ਲੈ ਕੇ
ਆਇਆਂ ਮੈਨੂੰ ਇੱਥੇ ਤਾਈਂ... ਕੋਈ ਚਾਰਾ ਨਹੀਂ...ਵਰਤਣਾ ਤੇ ਪੈਣਾ
ਈ ਏ! (ਠੋਕਰਾਂ ਖਾ-ਖਾ ਕੇ ਵਾਰ-ਵਾਰ ਡਿੱਗਦਾ ਹੈ। ਓਫ਼ ਮੇਰੀਆਂ ਅੱਖਾਂ
ਕਿਵੇਂ ਮੂਰਖ ਬਣਾ ਰਹੀਆਂ ਮੈਨੂੰ! ਮੇਰੇ ਹੱਥ-ਪੈਰ ਈ ਮੌਜੂ ਖਿੱਚ ਰਹੇ
ਮੇਰਾ, ਮੈਨੂੰ ਕੀ ਹੋ ਰਿਹਾ, (ਛੁਰੇ ਵੱਲ ਦੇਖ ਕੇ ਚੁੱਪ ਉੱਠਦਾ ਹੈ)
ਖ਼ੂਨ.... ਖ਼ੂਨ..., ਇਸਦੀ ਧਾਰ ’ਚੋਂ ਤਾਂ ਖੂਨ ਚੋ ਰਿਹੈ। ਹੁਣੇ ਤਾਂ ਬਿਲਕੁਲ
ਸਾਫ਼ ਸੀ, ਮੁੱਠਾ ਵੀ ਬੇਦਾਗ,। ..ਫੇਰ ਇਹ!।..ਨਹੀਂ-ਨਹੀਂ! ਕੁਝ ਵੀ
ਨਹੀਂ,।... ਫ਼ਰੇਬ...ਧੋਖਾ। ਮੇਰਾ ਡਰ ਈ ਮੇਰੀਆਂ ਅੱਖਾਂ ਸਾਹਮਣੇ ਘੁੰਮ
ਰਿਹੈ।
ਚੁੜੇਲ ੧  : (ਕੜਕ ਕੇ) ਗ਼ੌਰ ਨਾਲ਼ ਦੇਖ।
ਮੈਕਬਥ  : (ਚੋਰੀ ਅੱਖ ਨਾਲ਼ ਦੇਖਦਾ ਹੈ। ਹਾਂ, ਸਾਫ਼ ਤਾਂ ਦਿਖ ਰਿਹੈ!
ਚੁੜੇਲ ੨  : ਖ਼ੂਨ... ਇਹ ਖ਼ੂਨ... ਇਹ ਤਾਂ ਹੋਣਾ ਹੀ ਸੀ।
ਚੁੜੇਲ ੩  : ਹੋ ਵੀ ਚੁੱਕੈ।
ਸਾਰੀਆਂ  : ਹਾਂ... ਇਹ ਤਾਂ ਹੋ ਵੀ। ਚੁੱਕੈ।
ਮੈਕਬਥ  : ਹਾਂ... ਹੋ ਵੀ ਚੁੱਕਾ... ਮੈਨੂੰ ਹਿੰਮਤ ਕਰਨੀ ਚਾਹੀਦੀ ਏ।
ਸਾਰੀਆਂ  : ਏਹੋ ਵੇਲ਼ਾ ਏ....ਏਹੋ।
ਮੈਕਬਥ  : ਹਾਂ, ਅੰਧਾ ਸੰਸਾਰ ਤੇ ਮੈਂ ਇਹੈ। ਚੁੱਪ-ਚਾਪ! ਕਾਇਨਾਤ ’ਚ ਤਾਂ ਜਿਵੇਂ
ਜਾਨ ਹੀ ਨਹੀਂ, ਏਹੋ ਵੇਲਾ ਏ। (ਖਿਝ ਕੇ) ਤੇ ਏਸ ਵੇਲੇ ਮੇਰੇ ਇਹ
ਸਰਾਪੇ ਸੁਫ਼ਨੇ ਨੀਂਦ ਦਾ ਬੁਰਕਾ ਫਾੜ ਮੇਰੀਆਂ ਅੱਖਾਂ ਸਾਹਮਣੇ ਨੱਚ ਰਹੇ
ਨੇ। ਇਹ ਮੇਰਾ ਪਿੱਛਾ ਕਿਉਂ ਨਹੀਂ ਛੱਡਦਾ।
(ਨਗਾੜਿਆਂ ਦੀਆਂ ਆਵਾਜ਼ਾਂ ਉੱਚੀ ਹੁੰਦੀਆਂ ਹਨ। ਚੁੜੇਲਾਂ ਵਾਰੋ-ਵਾਰੀ
ਉਸਦੇ ਮੋਹਰਿਓਂ ਲੰਘਦੀਆਂ ਹਨ। ਪਿਸ਼ਾਚਣਾਂ ਆਪਣੇ ਦੇਵਤੇ ਨੂੰ
ਰਿਝਾਉਣ ’ਚ ਰੁਝੀਆਂ। ਬਲੀ ਦੀ ਤਿਆਰੀ ਪੂਰਨ ਹੋਈ। ਹੱਤਿਆ ਦੀ
ਦੇਵੀ, ਸਰੀਰ ਧਾਰ ਹੌਲ਼ੀ-ਹੌਲ਼ੀ ਦੱਬੇ ਪੈਰ ਵੱਡੀਆਂ ਕਈਆਂ ਪੁਲਾਂਘਾਂ
ਪੁੱਟਦੀ.... (ਪਿੱਛੋਂ ਇੱਕ ਚੁੜੇਲ ਹੌਲ਼ੀ-ਹੌਲ਼ੀ ਉਸ ਵੱਲ ਵਧਦੀ ਹੈ)
ਸ਼ਿਕਾਰ ਵੱਲ ਵਧ ਰਹੀ ਏ। ਪ੍ਰੇਤ ਛਾਇਆ ਵਾਂਗ ਬੇ-ਆਵਾਜ਼..ਚੰਨ ਵੀ
ਉਸਦਾ ਸਾਥ ਦੇਣ ਲਈ ਛੁਪ ਗਿਐ। ਘੁੱਪ ਹਨ੍ਹੇਰੇ ’ਚ ਡੱਡੂਆਂ,
ਬਘਿਆੜਾਂ ਦੀਆਂ ਭਿਆਨਕ ਆਵਾਜ਼ਾਂ ਉਨ੍ਹਾਂ ਨੂੰ ਸੱਦਾ ਦੇ ਰਹੀਆਂ!
ਇਹੋ ਸਮਾਂ ਹੈ। (ਧਰਤੀ ਨੂੰ ਥਾਪੜਦੇ ਹੋਏ) ਹੇ ਧਰਤੀਏ! ਕਾਬੂ ਰੱਖ

40/ਮੈਕਬਥ