ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਕਬਥ ਜ਼ਿੰਦਾਬਾਦ! ਕਾਡੋਰ ਦਾ ਸਰਦਾਰ ਮੈਕਬਥ
ਜ਼ਿੰਦਾਬਾਦ ਜ਼ਿੰਦਾਬਾਦ! ਭਾਵੀ ਸੁਲਤਾਨ ਮੈਕਬਥ
ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ............!
(ਪੈਰਾਂ ’ਚ ਝੁਕ ਕੇ)
ਚੱਕਰਵਰਤੀ ਸਮਰਾਟ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ
ਮੈਕਬਥ ਤੁਹਾਡਾ ਸਵਾਗਤ ਹੈ, ਸਵਾਗਤ ਹੈ!
(ਮੈਕਬਥ ਜਿਵੇਂ ਅਚੰਭੇ ’ਚ ਜੜ੍ਹ ਜਿਹਾ ਹੋ ਜਾਂਦਾ ਹੈ।)
ਬੈਂਕੋ : (ਉਸਨੂੰ ਝੰਜੋੜਦਾ ਹੈ) ਹੁਣ ਤੈਨੂੰ ਕੀ ਹੋਇਆ?
ਮੈਕਬਬ : (ਤ੍ਰਭਕਦਾ) ਹੈਂਅ!
ਬੈਂਕੋ : ਡਰ ਗਿਐਂ!
(ਮੈਕਬਥ ਚੁੜੇਲਾਂ ’ਚ ਹੀ ਉਲਝਿਆ ਹੈ।)
ਬੈਂਕੋ : (ਖ਼ੁਦ ਨਾਲ) ਅਹਾ! ਸਮਰਾਟ ਮੈਕਬਥ, ਕਿੰਨਾ ਸੋਹਣਾ ਲਗਦੈ ਸੁਨਣ 'ਚ!
(ਚੁੜੇਲਾਂ ਨੂੰ) ਤੁਹਾਨੂੰ ਰੱਬ ਦਾ ਵਾਸਤਾ ਤੁਸੀਂ ਹੋ ਕੌਣ, ਹੋ ਵੀ ਜਾਂ ਐਂਵੇਂ
ਪਰਛਾਈਆਂ! (ਛੂ ਕੇ ਦੇਖਣ ਲਈ ਅੱਗੇ ਵਧਦਾ ਹੈ, ਉਹ ਏਧਰ-ਓਧਰ
ਨੱਸ ਜਾਂਦੀਆਂ ਹਨ) ਤੁਸੀਂ ਮੇਰੇ ਸਾਥੀ 'ਤੇ ਮੇਹਰਾਂ ਦੀ ਬਰਸਾਤ ਕਰ
ਦਿੱਤੀ, ਗਲੇਮਜ਼ ਦਾ ਸਰਦਾਰ ਤਾਂ ਉਹ ਬਣ ਹੀ ਗਿਐ, ਪਰ ਕਾਡੋਰ ਦਾ
ਸਰਦਾਰ ਹੋਣ ਦੀ ਭਵਿੱਖਬਾਣੀ.... ਤੇ ਫੇਰ..ਸੁਲਤਾਨ... ਇਹ ਤੇ...
ਵੇਖੋ ਵੇਖੋ ਭਵਿੱਖ ਦੇ ਸੁਫ਼ਨਿਆਂ ’ਚ ਕਿਵੇਂ ਗੋਤ ਖਾ ਰਿਹੋ ਉਹਾਂ, ਪਰ ਮੇਰੇ
ਬਾਰੇ ਤੁਸੀਂ ਕੁਝ ਨਹੀਂ ਦੱਸਿਆ। ਜੇ ਤੁਸੀਂ ਸੱਚੀਓਂ ਭਵਿੱਖ ਦੇ ਗਰਭ ’ਚ
ਝਾਕ ਸਕਦੀਓਂ, ਬੀਜ ਵੇਖ ਕੇ ਦੱਸ ਸਕਦੀਆਂ ਹੋ ਕਿ ਫ਼ਸਲ ਕਿਹੋ
ਜਿਹੀ ਹੋਵੇਗੀ ਤਾਂ ਮੇਰੇ ਬਾਰੇ ਵੀ ਜ਼ਰੂਰ ਦੱਸੋ। (ਚੁੜੇਲਾਂ ਦੀਆਂ ਮਿੰਨਤਾਂ
ਕਰਦਾ ਹੈ) ਮੈਂ ਕਿਸੇ ਪੱਖਪਾਤ ਲਈ ਨਹੀਂ ਕਹਿੰਦਾ, ਨਾ ਹੀ ਮੇਰੇ ਮਨ
’ਚ ਕੋਈ ਲੋਭ-ਖ਼ੌਫ਼ ਹੈ।
ਚੜੇਲਾਂ  : ਸੁਣ ਬੈਂਕੋ ਸੁਣ! ਸੁਣ ਬੈਂਕੋ ਸੁਣ! ਕੰਨ ਲਗਾ ਕੇ ਸੁਣ!
ਘੱਟ ਦੇ ਰੱਟੀਆਂ ਮੈਕਬਬ ਨਾਲੋਂ ਪਰ ਦੋ ਗਿੱਠਾਂ ਉੱਤੇ!
ਹੜ੍ਹ ਤਾਂ ਖੁਸ਼ੀਆਂ ਦਾ ਹੈ ਨਾਹੀਂ ਪਰ ਹਨ ਸਾਗਰ ਸੁੱਤੇ!
ਰਾਜ ਭਾਗ ਤੇਰੇ ਨਹੀਂ ਮੁਕੱਦਰੀਂ ਰਾਜ ਕਰਨ ਤੇਰੇ ਬੱਚੇ!
ਮੈਕਬਬ : (ਚੀਖ ਕੇ) ਰੁੱਕ ਜਾਓ! ਤੁਸੀਂ ਮੈਨੂੰ ਇੰਝ ਸ਼ਸ਼ੋਪੰਜ ’ਚ ਛੱਡ ਕੇ ਨਹੀਂ ਜਾ
ਸਕਦੀਆਂ। ਕਾਡੋਰ ਦਾ ਸਰਦਾਰ ਤਾਂ ਹਾਲੇ ਜਿਉਂਦਾ ਏ...ਚੰਗਾ-ਭਲਾ!
ਤੇ ਸ਼ਹਿਨਸ਼ਾਹ ਹੋਣ ਦਾ ਤਾਂ ਮੈਂ ਸੁਫ਼ਨਾ ਵੀ ਨਹੀਂ ਲੈ ਸਕਦਾ। ਇਹ

18/ ਮੈਕਬਥ