ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਸਕਦਾ ਹੈ। ਤੁਸੀਂ ਰੰਗਦਾਰ ਪਾਣੀ ਪੀ ਕੇ ਬਦਮਸਤ ਹੋ ਸਕਦੇ ਹੋ, ਤੁਹਾਨੂੰ ਏਸ ਟਿਕਟ ਤੇ ਵੱਡੀ ਤੋਂ ਵੱਡੀ ਅਤੇ ਉੱਘੀ ਤੋਂ ਉੱਘੀ ਸੋਸਾਇਟੀ ਵਿੱਚ ‘ਜੀ ਆਇਆਂ ਨੂੰ' ਆਖਿਆ ਜਾ ਸਕਦਾ ਹੈ। ਤੁਸੀ ਇਹ ਕੁਝ ਨਹੀਂ ਕਰਦੇ, ਪੈਸੇ ਵਾਲਿਆਂ ਦੀ ਦੁਨੀਆਂ ਵਿੱਚ ਤੁਹਾਡੀ ਕੋਈ ਥਾਂ ਨਹੀਂ। ਆਮ ਕਹਿੰਦੇ ਹਨ ਜੀ ਕੋਈ ਸੇਵਾ ਦੱਸੋ। ਤੁਸੀ ਨਾਂ ਦਸੋਂ ਤਾਂ ਝੱਟ ਨਾਰਾਜ਼ਗੀ ਵੱਟ ਤੇ ਪਈ ਹੈ। ਆਖਨਗੇ ਜੀ ਤੁਸੀ ਕੋਈ ਸੇਵਾ ਦਾ ਅਵਸਰ ਨਹੀਂ ਦੇਂਦੇ। ਜੇ ਕਿਤੇ ਭੁੱਲ ਭੁਲੇਖੇ ਕਦੀ ਕੋਈ ਕੰਮ ਆਖ ਦਿਓ ਤਾਂ ਕੰਨੀ ਕਤਰਾਈ ਜਾਂਦੀ ਹੈ। ਕਹਿੰਦੇ ਹਨ ਵੇਖੋ ਜੀ ਫਲਾਨਾ, ਆਪਨੇ ਸਾਰੇ ਕੰਮ ਸਾਨੂੰ ਐਓਂ ਦੱਸਦਾ ਹੈ ਜਿਵੇਂ ਸਾਨੂੰ ਅਪਨਾ ਕੋਈ ਕੰਮ ਹੀ ਨਹੀਂ। ਹਾਥੀ ਦੇ ਦੰਦਾਂ ਵਾਂਗ, ਖਾਨ ਦੇ ਹੋਰ ਤੇ ਦਿਖਾਨ ਦੇ ਹੋਰ-ਏਸੇਤਰਾਂ ਸਾਡੀ ਦੁਨੀਆਂ ਵੀ ਉੱਤੋਂ ਕੁਝ ਤੇ ਵਿੱਚੋਂ ਕੁਝ ਹੈ। ਮੈਂ ਪੁੱਛਦਾ ਹਾਂ ਜ਼ਿੰਦਗੀ ਦੀ ਹਰ ਉੱਚੀ ਖ਼ਾਸੀਅਤ ਦੀ ਥਾਂ ਪੈਸੇ ਨੇ ਕਿਓਂ ਮੱਲ ਲਈ ਹੈ। ਪੈਸੇ ਦੀ ਏਸ ਜ਼ਮਾਨੇ ਵਿੱਚ ਓਹ ਪਦਵੀ ਹੈ ਜੋ ਸ਼ਾਇਦ ਰੱਬ ਦੀ ਵੀ ਨਹੀਂ। ਲੋਕ ਸਮਝਦੇ ਹਨ ਕਿ ਰੱਬ ਵੀ ਪੈਸੇ ਨਾਲ ਠੱਗਿਆ ਜਾ ਸਕਦਾ ਹੈ। ਜ਼ਿੰਦਗੀ ਵਿੱਚ, ਘੱਟੋ ਘੱਟ ਹਰ ਇਕ ਚੀਜ਼ ਮਿਲ ਸਕਦੀ ਹੈ—ਪੈਸੇ ਨਾਲ। ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਸੁੱਖਾਂ ਵਿੱਚ ਬਦਲੇ ਜਾ ਸਕਦੇ ਹਨ; ਪੈਸੇ ਦਾ ਸਵਿਚ ਦਬਾਓ, ਮਿੰਟ ਦੇਰ ਨਹੀਂ ਲਗਦੀ।

ਮੇਰਾ ਵਲਵਲਾ, ਮੇਰੇ ਅੰਦਰ ਦੀ ਚਿਣਘ ਮੈਨੂੰ ਜਲਾਂਦੀ ਹੈ। ਮੈਂ ਯਾਦ ਕਰਦਾ ਹਾਂ ਫਰਾਂਸ ਦਾ ਇਤਹਾਸ। ਏਸੇਤਰਾਂ ਇਕ ਸਦੀ ਪਹਿਲੇ ਪੈਸੇ ਵਾਲਿਆਂ ਓੱਥੇ ਵੀ ਅੱਤਿ ਚੁੱਕੀ ਸੀ। ਗ਼ਰੀਬ ਮੱਖੀਆਂ ਵਾਂਗ ਮਾਰ ਦਿੱਤੇ ਜਾਂਦੇ ਸਨ। ਅਮੀਰ, ਐਸ਼ ਇਸ਼ਰਤ ਵਿੱਚ ਮਸਤ, ਗਰੀਬਾਂ ਨੂੰ ਕੀੜਿਆਂ ਮਕੌੜਿਆਂ ਤੋਂ ਵੱਧ ਨਹੀਂ ਸਨ ਸਮਝਦੇ ਆਖ਼ਰ ਹਦ ਹੋ ਗਈ ਤੇ ਹੇਠਲੀ ਉੱਤੇ ਦੀ ਵਾਰੀ ਆਈ। ਨਜ਼ਾਮ

੭੯