ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਸਾਇੰਸ, ਧੱਰਮ, ਫਲਸਫਾ ਪੜ੍ਹ ਪੜ,
ਮਗ਼ਜ਼ ਮਾਰਦੇ ਟੱਕਰ।

ਸੂਝ ਅਸਾਡੀ ਅੱਖਾਂ-ਮੀਟੀ,
ਅਸਲੀ ਗੱਲ ਨਾਂ ਜਾਣੇ।
ਜਿਓਂ ਮੇਲੇ ਵਿੱਚ ਬਾਲ ਗੁਆਚਾ,
ਭੁੱਲਾ ਮੌਜਾਂ ਮਾਣੇ।

ਕੁਦਰਤ ਦੇ ਹਰ ਜ਼ਰਰੇ ਅੰਦਰ,
ਅੱਖ ਦੇ ਹਰ ਪਲਕਾਰੇ।
ਰੱਬੀ ਹੋਂਦ ਇਉਂ ਅਨੁਭਵ ਹੋਵੇ,
ਜਿਓਂ ਦਿਨ-ਦੀਵੀਂ ਤਾਰੇ।

੬੮