ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/64

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਕਿ ਪਾਪ

ਕਿਸੇ ਕਰਨੀ ਦਾ ਸ੍ਰਾਪ।
ਖੁੰਝੇ ਵੇਲਿਆਂ ਦਾ ਪਾਪ।
ਮੇਰੇ ਸਦਾ ਸਦਾ ਨਾਲ।
ਮੇਰਾ ਕਾਲ! ਮੇਰਾ ਕਾਲ!



ਇਕ ਯਾਦ ਕਿਸੇ ਦੀ-
ਮੇਰੇ ਹੱਥਾਂ ਦੀ ਕੜੀ।
ਸੌਣ ਮਾਂਹ ਦੀ ਝੜੀ।
ਇਕ ਪਿਆਰ ਕਿਸੇ ਦਾ-
ਮੇਰੀ ਜ਼ਿੰਦਗੀ ਸੀ ਆਪ।
ਭਾਵੇਂ ਦੁਨੀਆਂ ਲਈ ਪਾਪ।
ਖੋਰ ਖੋਰ ਖਾ ਗਿਆ ਏ-
ਏਹੋ ਪਾਪ ਦਾ ਖ਼ਿਆਲ।
ਮੇਰੇ ਸਦਾ ਸਦਾ ਨਾਲ।



ਮੇਰਾ ਸ੍ਵਾਸ ਸ੍ਵਾਸ ਜਾਪ
ਬਿਲਕੁਲ ਐਂਵੇਂ ਅਜਾਈਂ।
ਜੇਕਰ ਸਭ ਕੁਛ ਅਟੱਲ

੬੪