ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/59

ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੇ ਬੰਦ ਵਿਚ ਗੱਡੀ ਰਫਤਾਰ ਹੌਲੀ ਹੈ ਤੇ ਇਸੇ ਲਈ



ਨੀਲੇ ਦੇ ਥੱਲੇ
ਸਹਿਜ ਸਹਿਜ
ਜਾ ਰਿਹਾ
ਮੇਰਾ ਵਜੂਦ
...............

ਦੂਜੇ ਬੰਦ ਵਿੱਚ ਗੱਡੀ ਤੇਜ਼ ਹੁੰਦੀ ਜਾ ਰਹੀ ਹੈ। ਪਹਾੜੀਆਂ ਦੂਰ ਹੁੰਦੀਆਂ ਜਾ ਰਹੀਆਂ ਹਨ ਤੇ ਬੱਦਲ ਵੀ ਗੁੰਮਦੇ ਜਾ ਰਹੇ ਹਨ। ਹਾਂ ਸੂਰਜ ਦੀਆਂ ਕਿਰਨਾਂ ਸਾਥੀ ਹਨ ਤੇ ਮੇਰੇ ਨਾਲ ਨਾਲ ਚੱਲ ਰਹੀਆਂ ਹਨ। ਰਾਹ ਦੇ ਦ੍ਰਿਸ਼ ਮੇਰੀ ਮਿਲਾਪ ਦੀ ਚਾਹ ਦੇ ਪ੍ਰਤਿ-ਬੰਬ ਹਨ- ਪਾਣੀਆਂ ਦੇ ਰੋੜ੍ਹ ਨਾਲ ਤੇਜ਼ ਤੇਜ਼; ਪੰਛੀਆਂ ਦੀ ਉਡਾਰੀ, ਹਵਾ ਦੀ ਚਾਲ, ਸਭ ਮੇਰਾ ਉਤਾਵਲਾਪਨ ਜ਼ਾਹਰ ਕਰਦੇ ਹਨ। ਮਹਿਰਮ ਦਾ ਪਿਆਰ ਖਿੱਚਾਂ ਪਾ ਰਿਹਾ ਹੈ। ਮਿਲਾਪ ਦੀਆਂ ਤਾਂਘਾਂ ਅਟਕਾਇਆਂ ਨਹੀਂ ਅਟਕਦੀਆਂ ਪਰ ਹਾਲੇ ਵੀ ਇਕ ਚੱਕਰ ਹੈ। ਰਸਤੇ ਵਿਚ ਇਕ ਥਾਂ ਹੋਰ ਰੁਕਨਾਂ ਹੈ ਤੇ ਓਥੇ, ਪਤਾ ਨਹੀਂ, ਕਿੰਨੇ ਦਿਨ ਹੋਰ ਲੱਗ ਜਾਣ।

ਅਖ਼ੀਰਲਾ ਬੰਦ ਬੇਵਸੀ ਦੀ ਤਸਵੀਰ ਖਿੱਚਦਾ ਹੈ। ਹਸਰਤ ਡੁਲ੍ਹ ਡੁਲ੍ਹ ਪੈਂਦੀ ਹੈ। ਵਿਛੋੜੇ ਦਾ ਕਾਂਡ ਹਾਲੀ ਮੁੱਕਾ ਨਹੀਂ- ਖ਼ਬਰੇ ਕਿਓਂ?

**

੫੯