ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/49

ਇਹ ਸਫ਼ਾ ਪ੍ਰਮਾਣਿਤ ਹੈ

ਇਨਕਲਾਬ ਜ਼ਿੰਦਾ ਬਾਦ

ਮੇਰਾ ਦਿਲ
ਠੋਕਰਾਂ ਦਾ ਸ਼ਿਕਾਰ,
ਜਨੇ ਜਨੇ ਤੇ ਨਿਰਭਰ।
ਮੇਰਾ ਦਿਮਾਗ਼
ਉਲਝਨਾਂ ਦਾ ਕਿਲਾ,
ਸੋਚਾਂ ਦਾ ਘਰ।
ਮੇਰੇ ਹੱਥ
ਫੈਲੇ ਹੋਏ
ਦਰਬਦਰ।
ਮੰਗਦਾ ਹਾਂ ਮੈਂ-
ਮੰਗਦਾ ਹਾਂ ਕੀ?
ਦੁਨੀਆਂ ਅੰਦਰ ਸ਼ਾਂਨਤੀ,
ਸਾਂਝਾ ਪਿਆਰ।
ਜੀਵਨ ਦਾ ਉੱਚਾ ਮਿਆਰ।
ਏਹੋ ਕੁਝ
ਹੱਥ ਜੋੜ ਜੋੜ
ਸਾਰੀ ਉਮਰ ਮੰਗਦੇ ਰਹੇ।
'ਚੰਗਾ ਜੀਵਨ'
ਐਉਂ ਜਿਵੇਂ ਕੋਈ ਜੁਰਮ ਹੈ
ਵਿਚੇ ਵਿਚ ਮੰਗਦੇ ਰਹੇ,
ਸੰਗਦੇ ਰਹੇ।

੪੯