ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਜਦ ਕਦੀ
ਕਿਸੇ ਐਸੇ ਵੇਲੇ
ਲੰਘਦੇ ਔਂਦੇ
ਏਸ ਵਾਦੀ ਅੰਦਰ
ਨਜ਼ਰ ਪਵੇ
ਕਿਸੀ ਕਾਫ਼ਰ ਉੱਤੇ;
ਹੌਕੇ ਨਿਕਲਨ
ਆਪ ਮੁਹਾਰੇ;
ਹੌਕਿਆਂ ਮਗਰੋਂ
ਹੰਝੂ ਤ੍ਰਪ ਤ੍ਰਪ-
ਇਕ ਇਕ ਹੰਝੂ ਯਾਦ
ਬੀਤ ਗਏ ਕੁਛ ਵਕਤਾਂ ਦੀ,
ਘੁੱਟ ਰੱਖੀ ਫਰਯਾਦ।


ਕਾਫਰ-ਸਨਮ

੪੪