ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੰਨਵਾਦ

"............. ਸ਼ਾਇਦ ਇਹ ਗੱਲ ਅਨਦੱਸੀ ਰਹਿ ਜਾਏ ਕਿ ਇਹ ਕਿਤਾਬ, ਸਭ ਤੋਂ ਪਹਿਲੇ, ਸਤਕਾਰ ਯੋਗ ਭਾਈ ਸਾਹਿਬ ਜੀ ਦੇ ਚਰਨ ਵਿਚ ਰਖਣ ਦਾ ਵਿਚਾਰ ਸੀ ਪਰ ਇਹ ਨਹੀਂ ਹੋ ਸਕਿਆ। ਉਹਨਾਂ ਨੇ ਇਸ ਕਿਤਾਬ ਨੂੰ ਸਾਹਿਤ ਦੀ ਦੁਨੀਆਂ ਵਿਚ ਲਿਆ ਕੇ ਜੋ ਕਰਮ ਮੇਰੇ ਉੱਪਰ ਕੀਤਾ ਹੈ, ਉਸ ਲਈ ਮੇਰੇ ਪਾਸ ਅੱਖਰ ਨਹੀਂ।

ਮੇਰੇ ਬੜੇ ਪੁਰਬਲੇ ਭਾਗ ਹਨ ਜੋ ਉਹਨਾਂ ਨੇ ਅਪਨੇ ਮੁਖ-ਬੰਦ ਨਾਲ ਮੇਰੀ ਨਿਮਾਣੀ ਜਹੀ ਕੋਸ਼ਸ਼ ਨੂੰ ਨਿਵਾਜਿਆ ਹੈ।"

ਕਰਤਾ