ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਫੀਤਾ ਫੀਤਾ
ਦਿਲ ਤਾਰ ਤਾਰ

ਕਈ ਖ਼ਿਆਲ-
ਅੜਾਓਣੀਆਂ ਤੇ ਸਵਾਲ।
ਮਾਮਲੇ ਐਸੇ
ਕੁਛ ਗੁੰਝਲਦਾਰ।
ਜਿਉਂ ਜੰਤਰ ਮੰਤਰ
ਕੋਈ ਭੁੱਲ ਭੁਲਈਆਂ-
ਏਧਰੋਂ ਆਰ,
ਓਧਰੋਂ ਪਾਰ,
ਪਰ ਫੇਰ ਵਿਚਕਾਰ।
ਬਿਲਕੁਲ ਇੰਜੇ
ਅਵਸਥਾ ਮਨ ਦੀ,
ਕਈ ਨਵੀਆਂ ਸੋਚਾਂ
ਦੀ ਮਾਰੋ ਮਾਰ।
ਵੱਖ ਵੱਖ ਫ਼ਰਜ਼ਾਂ
ਦਾ ਵੱਖ ਵੱਖ ਵੇਲੇ
ਮੇਰੇ ਸਿਰ ਤੇ ਭਾਰ।
ੲੈਉਂ ਜਾਪੇ ਜਿਦਾਂ
ਸਾਗਰ......ਸੰਸਾਰ।

੩੮