ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਰ ਦੂਰ

ਦੂਰ ਦੂਰ ਰਹੁ ਭੌਰੇ!
ਰੰਗ ਰੂਪ ਦੇ ਬਓਰੋ!
ਓ ਬਾਗ਼ ਹੁਸਨ ਦੇ ਲਾੜੇ!
ਇਹ ਕਲੀਆਂ ਚਾਰ ਦਿਹਾੜੇ।
ਇਕ ਦੋ ਘੜੀਆਂ ਦਾ ਡੇਰਾ,
ਜਿਉਂ ਚਿੜੀਆਂ ਰੈਣ-ਬਸੇਰਾ।
ਪੰਖ ਬੁੱਲਾਂ ਦੇ ਨਿਆਈਂ,
ਓ ਵੇਖ! ਭੁੱਲ ਨਾ ਜਾਈਂ।
ਕੰਡੇ ਨੇ ਲੁਕੇ ਨੁਕੀਲੇ,
ਸੱਪਾਂ ਦੇ ਵਾਂਗ ਜ਼ਹਿਰੀਲੇ।
ਇਨ੍ਹਾਂ ਦੇ ਖਾ ਕੇ ਧੱਕੇ,
ਪਾਣੀ ਵੀ ਮੰਗ ਨਾਂ ਸੱਕੇ।
ਇਹ ਹਰਯਾਵਲ ਦੀ ਮਸਤੀ,
ਕਲੀਆਂ ਦੀ ਸੁੰਦਰ ਬਸਤੀ।
ਇਹ ਬਾਗ਼ ਹੁਸਨ ਦਾ ਭਰਿਆ,
ਜਵਾਨੀ 'ਚ ਦਿੱਸੇ ਹਰਿਆ।
ਇਹ ਦੋ ਦਿਨ ਖੇਲ ਜਵਾਨੀ,
ਫਾਨੀ ਹੈ ਸਭ ਸ਼ੈ ਫਾਨੀ।
ਓ ਮਸਤੀ ਦੇ ਸਰਦਾਰਾ!

੩੬