ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/33

ਇਹ ਸਫ਼ਾ ਪ੍ਰਮਾਣਿਤ ਹੈ

ਪੁਛੋ ਭਲਾ!
ਕੀ ਜੁਰਮ ਏਨ੍ਹਾਂ ਦਾ
ਕੇਵਲ ਏਹੋ-
ਤਾਂਘ ਦਿਲੇ ਵਿਚ
ਆਜ਼ਾਦੀ ਦੀ,
ਆਜ਼ਾਦ ਹਿੰਦ ਦੀ
ਨੇਤਾ ਜੀ ਸੁਭਾਸ਼ ਦੇ ਲਾਲ
ਲੜਦੇ ਰਹੇ
ਗ਼ੈਰ ਕੌਮ ਨਾਲ
ਸਾਲਾਂ ਸਾਲ-
ਭੁੱਖਾਂ ਕੱਟ ਕੇ
ਪਿਆਸਾਂ ਸਹਿ ਕੇ
ਤਾਂ ਜੋ ਨਿਕਲ ਜਾਣ
ਏਸ ਮੁਲਕੋਂ
ਕੁਲ ਬਦੇਸ਼ੀ ਸਾਰੇ।
ਹਿੰਦ ਹੋਵੇ
ਹਿੰਦੀਆਂ ਦਾ ਅਪਨਾ,
ਖ਼ਾਹ ਉਹ ਕੋਈ-
ਸ਼ਰਤ ਇਕੋ ਹੀ,
ਹੋਵਨ ਦੇਸ਼-ਪਿਆਰੇ।

ਵਲਵਲਾ ਆਉਂਦਾ ਹੈ, ਕੋਈ ਚੀਜ਼ ਲਿਖਵਾ ਜਾਂਦਾ ਹੈ। ਵਲਵਲਾ ਖ਼ਤਮ ਹੋ ਜਾਂਦਾ ਹੈ, ਓਹ ਚੀਜ਼ ਵੀ ਖ਼ਤਮ ਹੋ ਜਾਂਦੀ ਹੈ। ਕਿਸੇ ਲਿਖਨ ਵਾਲੇ ਦੀ ਅਵਸਥਾ ਹੋਰ ਤੇ ਉਸ ਅਵਸਥਾ ਦੀ ਲਿਖਤ ਭੀ ਵੱਖਰੀ ਹੁੰਦੀ ਹੈ। ਕਾਗ਼ਜ਼ ਤੇ ਅੰਕਿਤ ਕੀਤੀਆਂ ਹੋਈਆਂ

३३