ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/32

ਇਹ ਸਫ਼ਾ ਪ੍ਰਮਾਣਿਤ ਹੈ

ਖ਼ੂਨ ਨਿਕਲਿਆ-ਖ਼ੂਨ
ਖ਼ੂਨ ਦੇ ਤੁਪਕੇ
ਜੋਸ਼ ਵਿਚ ਨਿਕਲੇ
ਭੇਟ ਹੋਣ ਲਈ,
ਇਕ ਇਕ ਕਰਕੇ।
ਦੇਸ਼-ਭੈਣ ਨੇ
ਮੱਸ ਕੇ ਉਂਗਲੀ
ਲਾਲ ਖ਼ੂਨ ਨਾਲ
ਤਿਲਕ ਲਗਾਇਆ
ਇਕ ਇਕ ਕਰਕੇ।
ਖ਼ੁਸ਼ੀਆਂ ਨਾਲ ਸੁਆਗਤ ਕੀਤਾ
ਸਗਨ ਮਨਾਇਆ
ਕਿਉਂ ਜੋ ਕਲ
ਇਹ ਬਹਾਦਰ ਵੀਰ
ਕੌਮੀ ਪਰਵਾਨੇ-
ਢਿਲੋਂ, ਸ਼ਾਹਨਵਾਜ਼ ਤੇ ਸਹਿਗਲ
ਛੁੱਟੇ ਜੇਹਲੋਂ
ਲਾਲ ਕਿਲੇ ਤੋਂ
ਭਾਵੇਂ ਸਜ਼ਾ
ਉਮਰ-ਕੈਦ ਦੀ।
ਦੁਨੀਆਂ ਕੰਬੇ
ਡਰੇ..... ਡਰਾਵੇ
ਏਹੋ ਸਮਝੇ
ਚੜ੍ਹਨ ਗੇ ਸੂਲੀ
ਤੇ ਬਨ ਜਾਣਗੇ
ਕੁਰਬਾਨੀ ਦੇ ਬਕਰੇ।

੩੨