ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਦੇ ਵਿਚ ਪਿਆਰ

ਅਜ ਅਗਰ ਮੈਂ
ਛੱਡ ਦੇਵਾਂ
ਦਿਸਦੀ ਏਸ ਦੁਨੀਆਂ ਨੂੰ।
ਤੇ ਨਾਲ ਨਾਲ
ਏਸ ਛੋਟੇ ਜਹੇ ਮਨ ਦੀ-
ਇਕ ਵੱਖਰੀ ਵਸਾਈ ਹੋਈ,
ਪਿਆਰ ਦੀ ਬਨਾਈ ਹੋਈ,
ਰੁਸਦੀ ਓਸ ਦੁਨੀਆਂ ਨੂੰ।
ਤੇ ਚਲਾ ਜਾਂਵਾਂ
ਕਿਤੇ ਦੂਰ,
ਬਹੁਤ ਦੂਰ-
ਕੁਦਰਤ ਦੀਆਂ ਬਾਂਹਾਂ ਅੰਦਰ।
ਇਕਾਂਤ ਵਿਚ ਬੈਠ ਕੇ,
ਜੀਵਨ ਦੀ ਗੁੰਝਲ ਖੋਲਾਂ;
'ਮਜਾਜ਼ੀ' ਤੋਂ 'ਹਕੀਕੀ' ਤੇ;
ਕਦਮ ਕਦਮ ਵਧਾਈ ਜਾਂ
ਸੱਚੇ ਦੀਆਂ ਰਾਹਾਂ ਅੰਦਰ।
ਪਰ ਕਦੇ
ਜ਼ਿੰਦਗੀ ਵਿੱਚ,
ਕਿਸੇ ਬੀਤੇ ਸਮੇਂ ਦਾ
ਕੋਈ ਭੁੱਲਿਆ ਹੋਇਆ ਖ਼ਿਆਲ।

੨੮