ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/216

ਇਹ ਸਫ਼ਾ ਪ੍ਰਮਾਣਿਤ ਹੈ

ਤੁਰਦੇ ਗਏ,
ਇਉਂ ਤੁਰਦੇ ਗਏ।
ਕਿੱਨੀ ਦੇਰ
ਜਾਂ ਕਿੱਨੀ ਦੂਰExpected an integer input (did you use 'em'?)
ਕੁਝ ਪਤਾ ਨਹੀਂ;
ਹੱਸਦੇ ਖੇਡਦੇ
ਮਨ ਪਰਚਾਂਦੇ।
ਦੁਨੀਆਂ ਤੋਂ ਅਵੇਸਲੇ ਹੋ ਕੇ,
ਅਪਨੇ ਹਾਲ ਵਿੱਚ
ਗਾਂਦੇ ਗਾਂਦੇ।

ਤੁਰਦੇ ਤੁਰਦੇ
ਇਕ ਮੋੜ ਤੇ
ਕੀ ਹੋਇਆ?
ਜੋ ਚਾਲ ਥੰਮ ਗਈ
ਹੱਥ ਛੁੱਟ ਗਏ
ਸਫਰ ਹੋ ਗਿਆ ਫਿੱਕਾ ਫਿੱਕਾ।
ਕੁਛ ਵੱਖਰਾ ਵੱਖਰਾ।

ਦਿਲ ਤੜਫੇ ਕਈ ਵਾਰ
ਧੂਆਂ ਬਨ ਕੇ ਨਿਕਲੇ ਅੰਦਰੋਂ
ਇਕ ਅਰਜੋਈ।
ਇੱਕੋ ਚਾਹ ਏ ਮੋਈ ਮੋਈ।

੨੧੬