ਇਹ ਸਫ਼ਾ ਪ੍ਰਮਾਣਿਤ ਹੈ
ਅੱਖਾਂ ਨੂਟ ਕੇ
ਪਹਾੜੀ ਉੱਤੇ
ਸਿਖਰ ਦਾ ਟੀਸੀ
ਤੱਕਾਂ ਚਾਰ ਚੁਫੇਰੇ
ਵੇਖਾਂ ਸਾਥ
ਕੋਈ ਸਾਥ
ਦੂਰ ਦੇਸ਼ ਦਾ।
ਅੱਧਵਾਟੇ ਵਿਚਕਾਰ
ਇਕ ਲੜਕੀ ਬੇਆਸ
ਵੇਖੇ ਏਧਰ ਓਧਰ
ਸੋਚ ਕਿੱਧਰ ਜਾਵੇ
ਫਿਕਰਾਂ ਦੇ ਵਿੱਚ ਡੁੱਬੀ
ਰੋਵੇ ਜ਼ਾਰੋ ਜ਼ਾਰ।
ਰੱਬ ਸਬੱਬੀ
ਨਜ਼ਰਾਂ ਮਿਲੀਆਂ
ਓਹ ਤੱਕਨੀ
ਇਕ ਪਿਆਰ ਦੀ ਤੱਕਨੀ;
ਇਹ ਤੱਕਨੀ
ਵਿਸ਼ਵਾਸ ਦੀ ਸੂਚਕ;
ਸੋਚਿਆਂ......
ਸੋਚ ਲਿਆ ਇਕ ਛਿਨ;
ਫੇਰ ਝਟ ਫੈਸਲਾ ਕਰ ਕੇ
ਦੌੜ੍ਹ ਪਿਆ ਮੈਂ ਵਾਹੋ ਦਾਹੀ,
ਅੱਖਾਂ ਨੂਟ ਕੇ।
੨੧੫