ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/204

ਇਹ ਸਫ਼ਾ ਪ੍ਰਮਾਣਿਤ ਹੈ

ਸੁਆਹ

ਸੜਦੀਆਂ ਲਾਸ਼ਾਂ
ਰੁੱਲਦੀਆਂ ਹੱਡੀਆਂ
ਸੜਾਂਦੇ ਹੋਏ ਜਿਸਮ
ਤੇ ਖ਼ੂਨ ਦੀਆਂ ਨਦੀਆਂ।
ਇਹੋ ਕਟ ਵੱਢ
ਇਹ ਪੁਰ ਪੁਰ ਕੀੜੇ
ਇਹ ਬਿੱਜਾਂ ਦੇ ਝੁੰਡ
ਯਾਦ ਰਖਨ ਗਈਆਂ ਸਦੀਆਂ।

ਇਕ ਮਹਾਤਮਾ ਦੀ ਸੁਆਹ
ਵੰਡੀ ਗਈ ਦੇਸ ਬਦੇਸ।
ਤੇ ਏਧਰ ਕਈ ਮਾਸੂਮ
ਪੰਜਾਬ ਦੀ ਵੰਡ ਦੇ ਸ਼ਿਕਾਰ,
ਬਦਲ ਵੀ ਸਕੇ ਨਾ ਵਿਚਾਰੇ
ਕੱਫਨ ਦਾ ਵੇਸ।
ਕੌਣ ਕਹਿੰਦਾ ਏ?
ਸਭ ਦਾ ਅੰਤ ਇਕੋ ਏ।
ਏਸ ਧਰਤੀ ਤੋਂ
ਜੰਤ ਜੰਤ ਇਕੋ ਏ।

੨੦੪