ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਇਰ

ਓ ਕੌਣ ਏਂਂ ਤੂੰ?
ਸ਼ਾਇਰ ਏਂ।
ਮਰ ਨਾਂ ਗਿਓਂ ਜੰਮਦਾ ਹੀ ਤੂੰ?
ਕੀ ਲੋੜ ਸੀ
ਬੇਕਦਰਾਂ ਦੀ ਦੁਨੀਆਂ ਨੂੰ
ਕਿਸੇ ਸ਼ਾਇਰ ਦੀ?
ਤੇ ਜੇ ਤੂੰ ਆਇਆ ਸੈਂ
ਤਾਂ ਬਨ ਜਾਂਦੋਂ 'ਅੰੰਨਾਂ ਬੋਲਾ';
ਦੇਖ ਕੇ ਅਣਦੇਖਿਆ ਕਰਦੋਂ।
ਸੁਣ ਕੇ ਵੀ ਅਨਸੁਣਿਆ ਕਰਦੋਂ।
ਖ਼ਿਆਲਾਂ ਦਾ ਹੜ੍ਹ ਔਂਦਾ ਕਦੀ
ਨਿਕਲ ਜਾਂਦਾ ਅੱਥਰੂ ਬਣ ਕੇ।
ਵਲਵਲੇ ਮਰ ਜਾਂਦੇ ਬੇਮੌਤ ਚਾਹੇ
ਪਰ ਤੇਰੀ ਕਲਮ ਦੀ ਨੋਕ
ਹਾਇ ਚੁੱਭਦੀ ਤੇ ਨਾਂਹ
ਜੇ ਇਕ ਨੁੱਕਰੇ ਪਿਆ ਰਹਿੰਦੋਂ ਕਿਡੇ
ਦੱਬ ਘੁੱਟ ਕੇ।

੧੯੯