ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/192

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੀਮਾਂ ਪਾਰ

ਅਸੀਂ ਭੁੱਲ ਗਏ ਹਾਂ
ਦਰਿੰਦਿਆਂ ਦੀਆਂ
ਸਾਰੀਆਂ ਵਧੀਕੀਆਂ।
ਇਕ ਸਾਲ ਤੋਂ ਉਰੇ ਉਰੇ
ਭਰ ਗਈਆਂ ਨੇ ਫੇਰ
ਡੂੰਘੀਆਂ ਸੱਟਾਂ
ਦਿਲਾਂ ਤੇ ਉਲੀਕੀਆਂ।
ਅੱਜ ਅਸੀ
ਭੁੱਲ ਗਏ ਹਾਂ
ਸਭ ਕੁਝ—
ਭੁੱਲ ਗਏ ਹਾਂ
ਪੰਜਾਬ ਦੀ ਵੰਡ ਦੇ ਦ੍ਰਿਸ਼।
ਇਨਸਾਨ ਦੀ ਫਿਤਰਤ ਏ
ਭੁੱਲ ਜਾਂਦਾ ਏ।
ਅਪਨੀ ਖੁਦਗ਼ਰਜ਼ੀ ਲਈ
ਡੁਲ੍ਹ ਜਾਂਦਾ ਏ।
ਕੋਈ ਅਪਨਾ ਨਹੀਂ,
ਪਰਾਇਆ ਨਹੀਂ।
ਸੋਚਦੈ! ਕੁਝ ਵੀ ਨਹੀਂ
ਜੇ ਮਾਇਆ ਨਹੀਂ।

੧੯੨