ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੂਠੀ ਲਾਲਸਾ ਤੋਂ ਅੱਖਾਂ ਮੀਟ ਕੇ ਕਿਸੇ ਸੱਚੀ ਚਾਹ ਵਿਚ ਅਪਨੀ ਕੋਈ ਹੋਰ ਦੁਨੀਆਂ ਵਸਾਵਾਂ। ਇਨ੍ਹਾਂ ਕੋਠੀਆਂ ਮਹੱਲਾਂ ਤੋਂ ਪਰੇ ਇਕ ਪਾਸੇ ਕੋਈ ਕੱਖਾਂ ਦੀ ਝੁੱਗੀ ਹੋਵੇ ਜਿੱਥੇ ਰੱਬ-ਪਿਆਰ ਵਿਚ ਕੁਦਰਤ ਦੇ ਸਾਜ਼ ਮੇਰੇ ਸਾਥੀ ਹੋਣ ਤੇ ਉਥੇ ਜੁੜਕੇ ਮੈਂ ਅਪਨੀਆਂ ਮਨ-ਤ੍ਰੰਗਂ ਗਾਵਾਂ ਤੇ ਲਿਖਾਂ — ਲਿਖਾਂ ਤੇ ਗਾਂਵਾਂ।

ਅਜ ਕਲ ਦੀ ਮੇਰੀ ਹਾਲਤ ਕੀ ਹੈ? ਮੈਂ ਜੀਊਂਦਾ ਹਾਂ ਪਰ ਮਰਿਆ ਮਰਿਆ, ਦਿਨ ਕੱਟਦਾ ਹਾਂ ਪਰ ਚੁੱਕਿਆ ਚੁੱਕਿਆ। ਹਾਸੇ ਮੇਰੇ ਜੀਵਨ ਵਿਚ ਨਹੀਂ। ਪਿਆਰ ਮੇਰਾ ਠੋਕਰਾਂ ਹੀ ਖਾਂਦਾ ਰਿਹਾ ਹੈ, ਕਿਤੇ ਡਿਗ ਪਿਆ ਤੇ ਫਿਰ ਉਠ ਬੈਠਾ — ਕਿਤੇ ਉਠ ਬੈਠਾ ਤੇ ਫੇਰ ਡਿਗ ਪਿਆ। ਪਿਆਰ, ਸਚਾਈ, ਇਨਸਾਫ, ਹਮਦਰਦੀ—ਮੈਨੂੰ ਆਪਨੇ ਦਾਇਰੇ ਵਿਚ ਕਿਧਰੇ ਨਹੀਂ ਦਿਸਦੇ। ਜਿਥੋਂ ਤਕ ਯਾਦ ਕਰ ਸਕਦਾ ਹਾਂ, ਮੇਰਾ ਖ਼ਿਆਲ ਹੈ ਮੈਂ ਕਦੇ ਕੁਛ ਨਹੀਂ ਮੰਗਿਆ ਤੇ ਜੇ ਕਿਤੇ ਭੁੱਲ ਭੁਲੇਖੇ ਮੰਗ ਬੈਠਾ ਹਾਂ ਤਾਂ ਇਹ ਮਿਲਿਆ ਕਦੇ ਨਹੀਂ। ਏਸੇ ਲਈ ਮੈਂ ਆਖਦਾ ਹਾਂ ਕਿ ਇਹ ਦਿਸਦੀ ਦੁਨੀਆਂ ਮੇਰੇ ਲਈ ਨਹੀਂ ਤੇ ਮੈਂ ਏਸ ਦੁਨੀਆਂ ਲਈ ਨਹੀਂ। ਅਸੀਂ ਇਕ ਦੂਜੇ ਨੂੰ ਕੈਰੀਆਂ ਨਜ਼ਰਾਂ ਨਾਲ ਵੇਖਦੇ ਹਾਂ, ਕੁਛ ਕੁਛ ਓਪਰਾਪਨ ਹੈ ਸਾਡੇ ਦੋਹਾਂ ਵਿਚਕਾਰ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਥਾਂ ਹੈ ਕਿਧਰੇ ਖੁੰਦਰਾਂ ਵਿਚ, ਇਸ ਨਮਾਇਸ਼ੀ ਦੁਨੀਆਂ ਤੋਂ ਦੂਰ। ਕਿਧਰੇ ਇਕਲੇ ਸੁੰਨਸਾਨ ਜੰਗਲ ਵਿਚ — ਕਿਧਰੇ ਬਸਤੀ ਤੋਂ ਦਰਾਡੇ — ਕਿਧਰੇ ਪਹਾੜਾਂ ਦੇ ਪੈਰਾਂ ਵਿਚ — ਕਿਧਰੇ ਬ੍ਰਿਛਾਂ ਬੂਟਿਆਂ ਦੇ ਕੋਲ, ਫੁੱਲਾਂ ਦੇ ਕਲਾਵਿਆਂ ਵਿਚ — ਕਿਧਰੇ ਗੰਗਾ, ਜਮਨਾ, ਗੋਮਤੀ ਦੇ ਕਿਨਾਰੇ। ਪਰ ਅਫ਼ਸੋਸ ਆਸਾਂ ਵੀ ਕਦੇ ਪੂਰੀਆਂ ਹੋਈਆਂ ਨੇ; ਜੋ ਹੋ ਸਕਦੀਆਂ ਤਾਂ ਪਤਾ ਨਹੀਂ ਕੀ ਕੀ ਹੋ ਜਾਂਦਾ?

ਇਹ ਕਿਤਾਬ ਮੇਰੀ ਨਿਮਾਨੀ ਜਹੀ ਕੋਸ਼ਸ਼ ਹੈ। ਸਮੇਂ ਸਮੇਂ

੧੯