ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੇਜ਼ਾਰ
ਮਨਾਂ!
ਅਰੋਬਿੰਦੋ ਦਾ ਜੀਵਨ ਗੁਜ਼ਾਰ।
ਦੁਨੀਆ ਦਾ ਖਹਿੜਾ ਛੱਡ-
ਸਵਾਰ,
ਅਪਨੇ ਆਪ ਨੂੰ ਸਵਾਰ।
ਖੁੰਦਰਾਂ ਵਿੱਚ ਜਾ
ਤੇ ਵਾਪਸ ਨਾ ਆ।
ਕੋਈ ਨੁਕਤਾ ਚੀਨੀ ਨਾ ਕਰ
ਤੇ ਹੋਰਨਾ ਦੇ ਗੁਸੇ ਨੂੰ ਜਰ।
ਕਿਸੇ ਦਾ ਦਿਲ ਨਾ ਦੁਖਾ
ਤੇ ਚੋਭਾਂ ਸਹਿ ਕੇ ਵੀ,
ਆਪ ਬੁਰਾ ਨਾ ਮਨਾ।
ਏਸਤਰਾਂ ਜੀਅ ਸੱਕਨੈ ਤਾਂ ਜੀਅ
ਨਹੀਂ ਤੇ ਜ਼ਹਿਰ ਪੀ
ਤੇ ਹੋ ਜਾ
ਏਸ ਦੁਨੀਆ ਤੋਂ ਪਾਰ।
ਕੀ ਕਰਾਂ?
ਅੱਜ ਹੋ ਗਿਆਂ ਬੇਜ਼ਾਰ।
੧੭੯