ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੋ ਪਿਆਰੇ, ਪਿਆਰ ਦੀ ਖੇਡ ਖੇਡਦੇ, ਜੀਵਨ-ਸਾਥੀ ਬਨ ਗਏ ਪਰ ਕਈ ਦੁਨੀਆ ਦੇ ਬੰਧਨ ਹਾਲੀ ਵੀ ਉਹਨਾਂ ਦੇ ਹਥਾਂ ਪੈਰਾਂ ਵਿਚ ਹਥਕੜੀਆਂ ਤੇ ਬੇੜੀਆਂ ਪਾਈ ਬੈਠੇ ਸਨ। ਉਹ ਮਿਲਦੇ ਸਨ-ਲੁਕ ਲੁਕ ਕੇ-'ਕੰਧਾਂ ਦੀਆਂ ਛਾਵਾਂ ਵਿਚ'। ਮਨ ਦੀਆਂ ਕਹਿੰਦੇ ਸਨ ਮਨ ਦੀਆਂ ਸੁਣਦੇ ਸਨ ਤੇ ਦੁਨੀਆਂ ਫੇਰ ਭੁੱਲ ਜਾਂਦੀ ਸੀ-ਉਹ ਦੁਨੀਆਂ ਜਿਹੜੀ ਹਾਲੀ ਵੀ ਉਹਨਾਂ ਨੂੰ ਦੂਰ ਦੂਰ ਰਖਨਾ ਚਾਹੁੰਦੀ ਸੀ ਬੀਤਦਿਆਂ ਬੀਤਦਿਆਂ ਇਹ ਦਿਨ ਬੀਤ ਗਏ। ਪ੍ਰੇਮੀ ਕਿਤੇ ਚਲਾ ਗਿਆ। ਪ੍ਰੇਮਕਾ ਕਿਤੇ ਰਹਿ ਗਈ। ਉਹਨਾਂ ਪੁਰਾਣੇ ਦਿਨਾਂ ਦੀ ਯਾਦ ਮਜਬੂਰ ਕਰ ਰਹੀ ਹੈ ਇੱਥੇ ਪ੍ਰੇਮਕਾ ਨੂੰ ਕਿ ਉਹ ਰੋਵੇ ਤੇ ਯਾਦ ਕਰੇ ਉਹ ਸੁਹਾਣੀਆਂ ਘੜੀਆਂ
'ਜਦ ਪ੍ਰੀਤਮ ਮਿਲਦੇ ਸਨ'।
*
੧੭੮