ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਹ ਦਿਨ
ਕਦੀ ਕਾਲੀਆਂ ਰਾਤਾਂ ਵਿਚ
ਓਹਲੇ ਜਹੇ ਦੁਨੀਆਂ ਤੋਂ
ਇਕ ਮੌਜ ਬਣਾਂਦੇ ਸਨ
ਅੱਖਾਂ ਵਿਚ ਅੱਖਾਂ ਪਾ
ਫੇਰ ਬੈਠੇ ਰਹਿੰਦੇ ਸਾਂ
ਕਹਿੰਦੇ ਸਾਂ ਬੀਤੀ ਅਪਣੀ
ਦੁਨੀਆ ਫੇਰ ਭੁੱਲਦੀ ਸੀ
ਹੋ ਬਹਿੰਦੇ ਸਾਂ ਬਸ ਇਕੋ
ਕੰਧਾਂ ਦੀਆਂ ਛਾਵਾਂ ਵਿਚ।
ਪ੍ਰੀਤਮ ਜੀ ਮਿਲਦੇ ਸਨ।
ਬਸ ਪ੍ਰੇਮ ਰਚਾਂਦੇ ਸਨ।
ਪ੍ਰੀਤਮ ਜੀ ਮਿਲਦੇ ਸਨ।
ਕਹਿੰਦੇ ਸਾਂ, ਸੁਣਦੇ ਸਾਂ।
ਪ੍ਰੀਤਮ ਜਦ ਮਿਲਦੇ ਸਨ।
ਮਨ-ਮੌਜ ਇਕ ਝੁਲਦੀ ਸੀ।
ਪ੍ਰੀਤਮ ਜਦ ਮਿਲਦੇ ਸਨ।
ਸਈਓ! ਓਹ ਦਿਨ ਕਿੱਥੇ ਨੇ?
ਮੀਤ ਪਿਆਰੇ ਕਿੱਥੇ ਨੇ?
ਮੁੜ ਮੁੜ ਯਾਦਾਂ ਕਰਨੀਆਂ
ਪ੍ਰੀਤਮ ਜਦ ਮਿਲਦੇ ਸਨ।
੧੭੭