ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/162

ਇਹ ਸਫ਼ਾ ਪ੍ਰਮਾਣਿਤ ਹੈ

ਰਾਹੀ

ਰਾਹ ਜਾਂਦੇ ਜਾਂਦੇ
ਇਕ ਰਾਹੀ ਤੱਕਿਆ।
ਭੁੱਖਾ ਤੇ ਪਿਆਸਾ
ਜੀਵਨ ਤੋਂ ਅੱਕਿਆ।
ਆਵਾਜ਼ ਉਹਦੀ ਸੀ
ਇਉਂ ਰੁਕਦੀ ਰੁਕਦੀ ।
ਸਵਾਸਾਂ ਦੀ ਲੜੀ
ਜਿਉਂ ਮੁਕਦੀ ਮੁਕਦੀ।
ਸੱਕਾ ਸੜਿਆ।
ਉਹ ਮਾੜੂਆ ਮਰਿਆ ।
ਜੀਵ ਨਿਤਾਣਾ।
ਉਹ ਭੁੱਖਾ ਭਾਣਾ।
ਉਹਦੇ ਕਪੜੇ ਲੀਰਾਂ।
ਨੰਗੀਆਂ ਤਸਵੀਰਾਂ।
ਹਿੰਦ ਕੰਗਾਲ ਦੀਆਂ।
ਭੁੱਖੇ ਬੰਗਾਲ ਦੀਆਂ।
ਉਹ ਪੂਰਨ ਦਿਓਤਾ
ਭੁੱਖ ਤੇ ਨੰਗ ਦਾ।
ਇਕੋ ਇਕ ਚਾਰਾ ਉਹਦਾ।
ਭਿੱਖ ਦਾ, ਮੰਗ ਦਾ।
ਉਹ ਪਾਗ਼ਲ ਜਾਪੇ
ਭਾਵਾਂ ਤੋਂ ਖ਼ਾਲੀ

੧੬੨