ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਮੇਰੀਆਂ ਨਜ਼ਮਾਂ-ਪੈਸੇ ਪੈਸੇ

ਮੇਰੀਆਂ ਨਜ਼ਮਾਂ ਕੋਈ ਗੁੱਡੀਆਂ ਨਹੀਂ,
ਵੇਚਾਂ ਮੈਂ ਪੈਸੇ ਪੈਸੇ।
ਤਸਅੱਵੁਰ ਦੇ ਖਡੌਣੇ ਨੇ,
ਸਮਝੋ ਨਾ ਐਸੇ ਵੇਸੇ।

ਇਹਨਾਂ ਖਿਡੌਣਿਆਂ ਤੇ———
ਲਾਲੀ ਮੇਰੇ ਖ਼ੂਨ ਦੀ ਏ,
ਪਲਿੱਤਨ ਸਿਥਲ ਭਾਵਾਂ ਦੀ।
ਇੱਕ ਇੱਕ ਚੋਭ ਵਿੱਚ,
ਚੀਸ ਹੈ ਮੇਰੋ ਚਾਵਾਂ ਦੀ।
ਖਡੌਣੇ ਮੇਰੇ ਟੁੱਟੇ ਨੇ।
ਬੇਵਕਤ ਮੈਂ ਸੁੱਟੇ ਨੇ।
ਇਹ ਰੰਗ ਬਰੰਗੇ ਨਹੀਂ।
ਦੁਨੀਆਂ ਲਈ ਚੰਗਾ ਨਹੀਂ।
ਠੀਕਰੀਆਂ ਟੋਟੇ ਨੇ,
ਕਰਮਾਂ ਦੇ ਖੋਟੇ ਨੇ।
ਓ ਮੱਸ ਇਹ ਸ਼ਾਇਰੀ ਦਾ
ਰੱਬਾ! ਤੂੰ ਦਿੱਤਾ, ਕਿਉਂ?
ਏਸ ਦਾਤ ਦੇ ਬਦਲੇ
ਸਭ ਕੁਛ ਹਾਇ ਲਿੱਤਾ ਕਿਉਂ?

੧੫