ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/143

ਇਹ ਸਫ਼ਾ ਪ੍ਰਮਾਣਿਤ ਹੈ

ਤਖ਼ਤ ਤੇ ਤਾਜ, ਸੁੱਖਆਰਾਮ ਸਾਰੇ।
ਨੀਵੇਂ ਅਨਾਥਾਂ ਸਦਕਾ ਸਭ ਵਾਰੇ।
ਅੰਤ ਸਚਖੰਡ ਨੂੰ ਕਰ ਲਈ ਵਾਪਸੀ,
ਸ਼ਹਾਦਤ ਦੇ ਰੰਗ 'ਚ ਜੀਵਨ ਘੋਲ ਕੇ।

ਟਾਕਰਾ ਤੇਰਾ ਨਹੀਂ ਸੀ ਦੀਨ ਨਾਲ।
ਜਾਂ ਇਹ ਝਗੜਾ ਰਾਜ ਦੀ ਈਣ ਨਾਲ।
ਤੇਗ਼ ਤੇਰੀ ਤੇ ਨਿਕਲੀ ਧਰਮ ਲਈ,
ਹਕੂਮਤ ਦੇ ਧੱਕੇ ਨੂੰ ਜਾਂਚ ਕੇ, ਤੋਲ ਕੇ।

ਅਰਸ਼ੀ ਕਵੀ! ਲਿਖਾਰੀ ਸੀ ਉੱਚਾ।
ਯੋਗੀ, ਬਲੀ, ਪੈਗ਼ੰਮਬਰ ਉਹ ਸੁੱਚਾ।
ਬੇਮਿਸਾਲ ਹੈ ਸਾਰੇ ਜਗਤ ਵਿੱਚ,
‌‌ਇਤਹਾਸ ਦੇ ਪੱਤਰੇ ਵੇਖ ਲਓ ਫੋਲਕੇ।

੧੪੩