ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/127

ਇਹ ਸਫ਼ਾ ਪ੍ਰਮਾਣਿਤ ਹੈ

ਆਮ ਦਿਲਾਂ ਦੀ ਅਵਸਥਾ। ਜ਼ਿੰਦਗੀ ਦਾ ਸਫਰ ਕਰਦਿਆਂ ਮੈਨੂੰ ਬਹੁਤ ਸਾਰੇ ਪ੍ਰਾਨੀ ਭੁੱਲੇ ਹੋਏ ਜਾਪਦੇ ਹਨ ਤੇ ਏਸੇ ਲਈ ਮੈਂ ਉਨ੍ਹਾਂ ਨੂੰ 'ਭੁੱਲੇ ਮੁਸਾਫ਼ਰ' ਆਖਦਾ ਹਾਂ। ਹਰ ਕੋਈ ਇਕ ਚੀਜ਼ ਲੱਭਦਾ ਫਿਰਦਾ ਹੈ-ਖ਼ੁਸ਼ੀ-ਖ਼ੁਸ਼ੀ-ਕਿਸੇਤਰ੍ਹਾਂ, ਕਿਧਰੋਂ, ਕਿਸੇ ਕੀਮਤ ਤੇ। ਹਰ ਇਨਸਾਨ ਖ਼ੁਸ਼ੀ ਦੇ ਪਿਛੇ ਭੱਜਦਾ ਹੈ। ਫਰੋਲ ਫਰੋਲ ਕੇ ਏਸ ਨੂੰ ਕੱਢਨਾਂ ਚਾਹੁੰਦਾ ਹੈ ਰੰਗ ਤਮਾਸ਼ਿਆਂ ਵਿੱਚੋਂ, ਜੂਏ ਸ਼ਰਾਬ ਤੇ ਹੋਰ ਅਜੇਹੇ ਕੰਮਾਂ ਵਿੱਚੋਂ। ਨੀਚ ਤੋਂ ਨੀਚ ਤਰੀਕੇ ਵਰਤੇ ਜਾਂਦੇ ਹਨ ਖ਼ੁਸ਼ੀ ਹਾਸਲ ਕਰਨ ਲਈ ਪਰ ਕੀ ਏਸਤਰ੍ਹਾਂ ਖ਼ੁਸ਼ੀ-ਸਦੀਵੀ ਖ਼ੁਸ਼ੀ ਮਿਲ ਜਾਂਦੀ ਹੈ? ਮੇਰਾ ਖ਼ਿਆਲ ਹੈ, ਨਹੀਂ।

ਮੈਂ ਸਮਝਦਾ ਹਾਂ ਕਿ ਇਕ ਝੂਠੀ ਖ਼ੁਸ਼ੀ ਦੂਜੀ ਲਈ ਪ੍ਰੇਰਦੀ ਹੈ। ਖ਼ੁਸ਼ੀ ਅਪਨੇ ਆਪ ਵਿੱਚ ਕਦੇ ਮਨ ਨੂੰ ਰੀਝਾ ਨਹੀਂ ਸਕਦੀ। ਇੰਨਸਾਨ ਖ਼ੁਸ਼ੀਆਂ ਨੂੰ ਨਹੀਂ ਭੋਗਦਾ, ਖ਼ੁਸ਼ੀਆਂ ਇਨਸਾਨ ਨੂੰ ਭੋਗ ਜਾਂਦੀਆਂ ਹਨ। ਭੁੱਖ ਕਦੇ ਮਿਟਦੀ ਨਹੀਂ, ਵਧਦੀ ਹੈ। ਇਕ ਖੇਲ ਦੇਖ ਕੇ ਦੂਸਰਾ-ਇਕ ਸ਼ਰਾਬ ਪੀ ਕੇ ਦੂਸਰੀ-ਇਕ ਥਾਂ ਖੇਹ ਖਾ ਕੇ ਦੂਜੀ ਥਾਂ-ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਤੇ ਤੀਜੀ ਤੋਂ ਚੌਥੀ-ਇਹ ਚੱਕਰ ਚਲਦਾ ਹੀ ਰਹਿੰਦਾ ਹੈ, ਮੁਕਦਾ ਹੀ ਨਹੀਂ। ਇਸਤਰ੍ਹਾਂ ਕਰਦਿਆਂ ਕਰਦਿਆਂ ਕਈ ਸਮਝੂ ਸਮੇਂ ਐਸੇ ਵੀ ਔਂਦੇ ਹਨ ਜਦ ਜ਼ਮੀਰ ਦੀ ਆਵਾਜ਼ ਟੁੱਟੀ ਫੁੱਟੀ ਸੁਣਾਈ ਜਾਂਦੀ ਹੈ ਤੇ ਆਦਮੀ ਸੋਚਦਾ ਹੈ, ਪਰ ਸਿਰਫ ਮਿੰਟ ਦੀ ਮਿੰਟ ਤੇ ਫੇਰ ਕਹਿੰਦਾ ਹੈ ਓਏ ਹਾਲੀ ਬੜੀ ਉਮਰ ਪਈ ਏ-ਕਾਹਲੀ ਕਾਦੀ ਏ ਏਨ੍ਹੀ।

ਇਨ੍ਹਾਂ ਖ਼ੁਸ਼ੀਆਂ ਨੂੰ ਭੋਗਨ ਤੋਂ ਬਾਅਦ, ਆਦਮੀ ਅਪਨੇ ਆਪ ਦਿਲ ਵਿਚ ਝਰਨਾ ਸ਼ੁਰੂ ਕਰ ਦੇਂਦਾ ਹੈ। ਸੋਚਦਾ ਹੈ ਸ਼ਰਾਬ ਪੀਣੀ ਠੀਕ ਨਹੀਂ ਸੀ। ਪੀਤੀ, ਖ਼ੁਸ਼ੀ ਵਾਸਤੇ ਪੀਤੀ, ਸਰੂਰ ਵਾਸਤੇ ਪੀਤੀ, ਦੁਨੀਆ ਨੂੰ ਭੁੱਲ ਜਾਣ ਵਾਸਤੇ ਪਤੀ ਜਾਂ ਗ਼ਮ ਗ਼ਲਤ

੧੨੭