ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/121

ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਵਿੱਚ ਕਈ ਏਹੋ ਜਹੇ ਮੌਕੇ ਆ ਜਾਂਦੇ ਹਨ ਜਦ ਦੋ ਵੱਖਰੇ ਵੱਖਰੇ ਦਿਲ ਕਿਸੇ ਤੀਸਰੇ ਦਿਲ ਨੂੰ ਅਪੁਨੀ ਅਪਨੀ ਥਾਂ ਲੋਚਦੇ ਹਨ। ਇਕ ਚੀਜ਼ ਇਕ ਵਕਤ ਤੇ ਇਕੋ ਦੀ ਹੋ ਸਕਦੀ ਹੈ ਤੇ ਅਖ਼ੀਰ ਹੋ ਜਾਂਦੀ ਹੈ। ਦੋ ਦਿਲ ਮਿਲ ਜਾਂਦੇ ਹਨ ਪਰ ਇਕ ਤੀਸਰਾ ਟੁਟ ਜਾਂਦਾ ਹੈ। ਟੁੱਟੇ ਹੋਏ ਦਿਲ ਦੀ ਆਵਾਜ਼ ਮਿਲੇ ਹੋਏ ਦਿਲਾਂ ਦੀਆਂ ਆਵਾਜ਼ਾਂ ਕੋਲੋਂ ਵੱਖਰੀ ਹੁੰਦੀ ਹੈ। ਕੋਈ ਖ਼ੁਸ਼ ਹੁੰਦਾ ਹੈ ਕੁਛ ਲੱਭਕੇ ਤੇ ਕੋਈ ਦੁਖਾ ਹੁੰਦੀ ਹੈ ਓਹੋ ਕੁਛ ਗੁਆ ਕੇ। ਕਿਸੇ ਦੇ ਪੱਲੇ ਖ਼ੁਸ਼ੀਆਂ ਹਨ, ਫਿਕਰਾਂ ਤੋਂ ਖ਼ਾਲੀ ਜ਼ਿੰਦਗੀ ਹੈ ਤੇ ਹੱਸਿਆ ਦੀ ਗੂੰਜ ਹੌਕਿਆਂ ਨੂੰ ਸੁਣਨ ਹੀ ਨਹੀਂ ਦੇਂਦੀ। ਦੂਜੇ ਪਾਸੇ ਕਿਸੇ ਕੋਲ ਕੁਝ ਵੀ ਨਹੀਂ ਤੇ ਜੀਵਨ-ਪੂੰਜੀ ਲੁਟ ਚੁਕੀ ਹੈ। ਕੋਈ ਸਾੱਥੀ ਨਹੀਂ, ਹਾਂ ਕਿਸੇ ਦੀ ਯਾਦ ਜ਼ਰੂਰ ਜੀਵਨ ਦਾ ਸਾਥ ਦੇ ਰਹੀ ਹੈ-ਬਸ। 'ਬਾਬਰ ਬਾ ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤ' ਦੀ ਨੀਤੀ ਤੇ ਟੋਹਿਆ ਹੋਇਆ ਜੀਵਨ ਦਿਲ ਦੇ ਕਾਰੇ ਕਰੀ ਜਾਂਦਾ ਹੈ ਤੇ ਗਿੱਧੇ ਮਾਰ ਮਾਰ, ਖ਼ੁਸ਼ ਹੋ ਹੋ, ਜੀਵਨ ਲੰਘਾਈ ਜਾਂਦਾ ਹੈ ਪਰ ਕਦੀ ਅਚਾਨਕ ਕੋਈ ਰੜਕ ਪੈਂਦੀ ਹੈ ਤੇ ਕਿਸੇ ਦੇ ਬੇ-ਮੁਹਾਰੇ ਹੰਝੂ ਸੋਚੀਂ ਪਾ ਦੇਂਦੇ ਹਨ ਤੇ ਮੂੰਹੋਂ ਬੇ ਅਖ਼ਤਿਆਰ ਨਿਕਲਦਾ ਹੈ

ਕਹੇ ਫਰਕ ਨਿਰਾਲੇ?

ਓ (ਰੱਬਾ!) ਜਾਣਨ ਵਾਲੇ!

*

੧੨੧