ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਜੀ ਦੀਆਂ ਰਚਨਾਂ ਦਾ ਇਹ ਸੰਗ੍ਰਹ ਕੋਈ ਇਕ ਦਾਸਤਾਨ ਨਹੀਂ, ਨਾਂ ਲੜੀ ਬਧ ਕਿਸੇ ਇਕ ਵਿਸ਼ੇ ਦਾ ਕਾਵਯ ਹੈ;ਏਹ ਅਨੇਕ ਤਰਾਂ ਦੇ ਖ਼ਿਆਲ ਹਨ ਜੋ ਅੱਡ ਅੱਡ ਵਾਕਿਆਤ ਦੋ ਹੋਣ ਤੇ, ਯਾ ਅੱਡ ਅੱਡ ਨਜ਼ਾਰਿਆਂ ਦੇ ਅੱਖਾਂ ਸਾਹਮਣੇ ਆਉਂਣ ਤੋਂ, ਜਾਂ ਕਦੇ ਕਦ ਅੰਤ੍ਰੀਵ ਵਲਵਲੇ ਉਪਜ ਪੈਣ ਤੇ, ਅਥਵਾ ਭੁੱਲੀਆਂ ਪਰ ਅੰਦਰ ਵਸਦੀਆਂ ਬਿਰਹਾ-ਪੀੜਾਂ ਦੀਆਂ ਯਾਦਾਂ ਦੇ ਉਛਲ ਪੈਣ ਤੇ ਯਾ ਅਪਨੇ ਦੁਖੀ ਹੋਣ ਤੇ ਕਿ ਦੁਖੀਆਂ ਦੇ ਦੁਖ ਨਜ਼ਾਰੇ ਦੇਖ ਕੇ ਆਪ ਮੁਹਾਰੇ ਲਿਖੀਆਂ ਗਈਆਂ,ਅਪੂਰਣ ਹਸਰਤਾਂ, ਨਾਂ ਪੁਗੀਆਂ ਤੋਂ ਨਿਰਾਸਤਾਈਆਂ, ਚੋਟਾਂ ਲਗਨ ਤੋਂ ਦਿਲਗੀਰੀਆਂ ਇਨ੍ਹਾਂ ਛੰਦਾਂ ਵਿਚ ਬਹੁਤ ਚੰਗੀ ਤਰਾਂ ਮੂਰਤੀਮਾਨ ਹੋ ਰਹੀਆਂ ਹਨ। ਕਈਆਂ ਵਿਚ ਜੀਵਨ ਦੀਆਂ ਮੁਸ਼ਕਲਾਂ ਜੋ ਅੱਲ ਹਨ ਆਪਣੇ ਤਜ਼ੱਬਬ ਦੇ ਲਹਰਾਉ ਵਿਚ ਥਰੁਗ-ਉਂਦੀਆਂ ਦੀਆਂ ਦਰਸ਼ਨ ਦੇ ਰਹੀਆਂ ਹਨ। ਕਵੀ ਜੀ ਨੇ, ਕਈਆਂ ਵਿਚ ਪਿਛਲੇ ਸਾਲ ਦੀਆਂ ਪੁਲੀਟੀਕਲ ਕਸ਼ਟਣੀਆਂ, ਦੁੱਖਾਂ ਦੀਆਂ ਝਾਕੀਆਂ ਦਸੀਆਂ ਹਨ ਤੇ ਇਨਸਾਨੀ ਬੇਤਰਸੀ, ਬੇਦਰਦੀ, ਜ਼ੁਲਮ ਤੇ ਕਹਿਰ ਦੇ ਨਕਸ਼ੇ ਵਾਹੇ ਹਨ ਤੇ ਮੁਕਾਬਲੇ ਤੇ ਦੁਖ ਝਲਣੀਆਂ ਦੋ ਸੰਗਤ੍ਰਾਸ਼ ਕੇ ਰਖੇ ਹਨ। ਬੰਗਾਲ ਦੀ ਕਾਲ-ਪੀੜਾ ਦੇ ਭ੍ਯਾਨਕ ਨਜ਼ਾਰੇ ਵੀ ਕਿਸੇ ਇਕ ਨਜ਼ਮ ਵਿਚ ਰੂਪ ਸਾਰੀ ਹੋ ਰਹੇ ਹਨ, ਕਈਆਂ ਵਿਚ ਇਸ਼ਕ ਮਜਾਜ਼ੀ ਦੇ ਵਲਵਲੇ ਵੀ ਸ਼ਿੰਗਾਰ ਰਸੀ ਜੋਬਨ ਤੇ ਬਿਰਹਾ-ਪੀੜਾ, ਵਿਚ ਅੰਕਿਤ ਹੋ ਰਹੇ ਹਨ। ਕਿਸੇ ਇਕ, ਵਿਚ ਫੇਰ ਇਸ਼ਕ ਮਜਾਜ਼ੀ ਤੋਂ ਹਕੀਕੀ ਵਲ ਵੀ ਕੋਈ ਤਾਂਘ ਲੰਘੀ ਹੈ। ਕੁਦਰਤੀ ਨਜ਼ਾਰੇ ਵੀ ਕਿਸੇ ਥਾਂ ਬੜੀ ਖ਼ੂਬੀ ਨਾਲ ਰੂਪ ਸਾਰੀ ਕੀਤੇ ਹਨ ਜੈਸਾ ਕਿ 'ਮੀਂਹ ਆ ਗਿਆ' ਵਿਚ ਹੈ।

ਪੁਲੀਟੀਕਲ ਘਟਨਾਂਵਾਂ ਤੇ ਅਹਸਾਸਾਂ ਨੂੰ ਲਿਆ ਹੈ। ਸ੍ਰੀ ਗਾਂਧੀ ਜੀ ਦੀ ਮਹਿਮਾਂ ਤੇ ਵਿਯੋਗ ਦਾ ਗੀਤ ਵੀ

੧੧