ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਇਕ ਐਸੀ ਸਰਬ-ਵਿਆਪਕ ਘਟਨਾਂ ਜਿਸ ਦੇ ਪਰਦੇ ਪਿੱਛੇ ਜਾਣ ਦੀ ਲੋੜ ਨਹੀਂ। ਹਿੰਦੁਸਤਾਨ ਨੂੰ ਅਜ਼ਾਦੀ ਮਿਲੀ ਪਰ ਉਸ ਦੇ ਟਕੜੇ ਟਕੜੇ ਕਰ ਕੇ। ਪੰਜਾਬ ਤੇ ਬੰਗਾਲ ਅਜ਼ਾਦੀ ਦੀ ਭੇਟ ਕਰ ਦਿੱਤੇ ਗਏ। ਪੰਜਾਬ ਦਾ ਪੂਰਬੀ ਟੁਕੜਾ ਤੇ ਬੰਗਾਲ ਦਾ ਪੱਛਮੀ ਪਾਸਾ ਸਾਨੂੰ ਮਿਲਿਆ ਤੇ ਬਾਕੀ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ। ਅਜ਼ਾਦੀ ਦਾ ਮੰਦਰ ਉੱਸਰਿਆ ਪਲ ਲੱਖਾਂ ਖੋਪਰੀਆਂ ਉੱਤੇ।

ਇਹ ਖ਼ਿਆਲ ਮੇਰੇ ਉਦੋਂ ਸਨ ਜਦ ਅਜ਼ਾਦੀ ਹਾਲੇ ਕੁਝ ਦਿਨਾਂ ਦਾ ਬੱਚਾ ਹੀ ਸੀ। ਖ਼ਿਆਲ ਰਿੱਝਦੇ ਰਹੇ ਅੰਦਰ ਅੰਦਰ ਪਰ ਖਿੱਚੜੀ ਤਿਆਰ ਹੋਇਆਂ ਹਾਲੀ ਕੋਈ ਜ਼ਿਆਦਾ ਵਕਤ ਨਹੀਂ ਹੋਇਆ।

ਅੱਜ ਕਈਆਂ ਦਿਲਾਂ ਦੇ ਸਾਂਝੇ ਖ਼ਿਆਲ ਮੇਰੀ 'ਦੁਹਾਈ' ਨੂੰ ਅਪਨੇ ਅਪਨੇ ਦੁੱਖਾਂ ਅਨੁਸਾਰ ਅਪਨੀ ਅਪਨੀ ਹੇਕ ਵਿੱਚ ਦੁਹਰਾ ਰਹੇ ਹਨ।

ਅਸੀ ਅਪਨੇ ਆੱਗੂਆਂ ਨੂੰ ਸਤਕਾਰਦੇ ਹਾਂ। ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਤੇ ਮਾਣ ਹੈ। ਉਹ ਸਾਡੇ ਅਪਨੇ ਹਨ ਤੇ ਅਸੀਂ ਉਨ੍ਹਾਂ ਨੂੰ ਪੁੱਛ ਸਕਦੇ ਹਾਂ ਜੱਨਤਾਂ ਦੀ ਦੁੱਖ-ਭਰੀ ਆਵਾਜ਼ ਵਿੱਚ ਕਿ ੲਸਤਰਾਂ ਕਿਉਂ ਹੋਇਆ?

*

੧੦੮