ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਓਹ ਤੱਕ
ਪਹਾੜੀਆਂ ਦੇ ਸਿਖਰ।
ਵਿਚਾਰੇ
ਕਿੱੱਨੀ ਦੇਰ ਤੋਂ
ਬਰਫ ਦੀ ਆਸ ਕਰ ਰਹੇ।
ਇਹ ਵੀ ਤਾਂ ਦੁੱਖ ਜਰ ਰਹੇ।
ਓਹ ਗੋਰੀ ਗੋਰੀ,
ਪਿਆਰੀ ਪਿਆਰੀ!
ਐਸ ਵਾਰ ਆਈ ਨਹੀਂ।
ਕੌਲ ਦੇ ਕੇ
ਓਸ ਹਾਲੀ
ਆਸ-ਉਡੀਕ ਲ੍ਹਾਈ ਨਹੀਂ।
ਓਹ ਤੱਕ ਖਾਂ
ਧੁੰਦ ਖਿੱਲਰੀ ਹੋਈ।
ਸੂਰਜ ਦੀਆਂ ਕਿਰਨਾ ਨਹੀਂ;
ਸ਼ਾਮ ਦੀ ਲਾਲੀ ਵਿਚਾਰੀ
ਜਾਂਦੀ ਜਾਂਦੀ
ਐਓਂ ਜਿਵੇਂ
ਗੁਆਚੀ ਹੋਈ,
ਖੋਈ ਖੋਈ।
ਏਸੇਤਰਾਂ
ਮੇਰਾ ਵੀ 'ਓਹ'
ਦੂਰ ਕਿਤੇ ਖੋਇਆ ਹੋਇਆ।
ਓਸੇ ਦੀ ਯਾਦ ਦਾ ਅਸਾਂ

੧੦੩