ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/97

ਇਹ ਸਫ਼ਾ ਪ੍ਰਮਾਣਿਤ ਹੈ

ਜਾਂਦਾ ਹੈ।"

ਫ਼ਰਾਅ ਗਰੁਬਾਖ਼ ਨੇ ਆਪਣੀਆਂ ਅੱਖਾਂ ਤੋਂ ਐਪਰਨ ਹਟਾਇਆ ਤਾਂ ਕਿ ਉਹ ਵੇਖ ਸਕੇ ਕਿ ਕੀ ਉਹ ਸੱਚੀਂ ਸੰਤੁਸ਼ਟ ਹੋ ਗਿਆ ਹੈ।

"ਛੱਡੋ ਵੀ, ਜਿਹੜਾ ਕੁੱਝ ਹੋਣਾ ਸੀ, ਹੋ ਗਿਆ," ਕੇ. ਨੇ ਕਿਹਾ, ਅਤੇ ਕਿਉਂਕਿ ਕੈਪਟਨ (ਫ਼ਰਾਅ ਗਰੁਬਾਖ਼ ਦੇ ਲਹਿਜੇ ਤੋਂ ਲੱਗ ਰਿਹਾ ਸੀ) ਨੇ ਕੁੱਝ ਵੀ ਖੁੱਲ੍ਹ ਕੇ ਨਹੀਂ ਦੱਸਿਆ ਸੀ, ਤਾਂ ਉਸਨੇ ਆਪਣੇ ਕੋਲੋਂ ਜੋੜ ਦਿੱਤਾ, "ਕੀ ਤੂੰ ਸਚਮੁੱਚ ਸੋਚਦੀ ਏਂ ਕਿ ਉਸ ਅਜਨਬੀ ਕੁੜੀ ਦੇ ਕਾਰਨ ਮੈਂ ਤੇਰੇ ਨਾਲ ਲੜ ਪਵਾਂਗਾ?"

"ਹਾਂ, ਇਹੀ ਤਾਂ ਗੱਲ ਹੈ, ਸ਼੍ਰੀਮਾਨ ਕੇ.," ਫ਼ਰਾਅ ਗਰੁਬਾਖ਼ ਨੇ ਕਿਹਾ। ਇਹ ਉਸਦੀ ਬਦਕਿਸਮਤੀ ਸੀ ਕਿ, ਜਿਵੇਂ ਉਹ ਥੋੜਾ ਠੀਕ ਮਹਿਸੂਸ ਕਰਦੀ ਸੀ, ਉਹ ਕੁੱਝ ਬੇਮਤਲਬ ਗੱਲ ਕਹਿ ਦਿੰਦੀ ਸੀ, "ਮੈਂ ਤਾਂ ਆਪਣੇ ਆਪ ਨੂੰ ਪੁੱਛਦੀ ਰਹੀ ਸ਼੍ਰੀਮਾਨ ਕੇ. ਕਿਉਂ ਫ਼ਰਾਉਲਨ ਬਸਤਰ ਦੀ ਪੈਰਵੀ ਕਰਨਗੇ? ਉਹ ਉਸਦੀ ਖਾਤਰ ਮੇਰੇ ਨਾਲ ਕਿਉਂ ਲੜਨਗੇ, ਜਦੋਂ ਕਿ ਉਹ ਜਾਣਦੇ ਹਨ ਕਿ ਉਹਨਾਂ ਦਾ ਇੱਕ ਗੁੱਸੇ ਵਾਲਾ ਸ਼ਬਦ ਮੇਰੀ ਨੀਂਦ ਹਰਾਮ ਕਰ ਦੇਵੇਗਾ। ਆਖ਼ਰ ਮੈਂ ਉਹੀ ਕਿਹਾ ਜੋ ਕੁੱਝ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ।"

ਕੇ. ਨੇ ਇਸਦਾ ਕੋਈ ਜਵਾਬ ਨਾ ਦਿੱਤਾ, ਉਹ ਤਾਂ ਉਸਦਾ ਪਹਿਲਾਂ ਸ਼ਬਦ ਸੁਣਦੇ ਹੀ ਉਸਨੂੰ ਬਾਹਰ ਧੱਕ ਚੁੱਕਾ ਹੁੰਦਾ, ਪਰ ਉਹ ਅਜਿਹਾ ਕਰਨਾ ਨਹੀਂ ਚਾਹੁੰਦਾ ਸੀ। ਉਹ ਆਪਣੀ ਕੌਫ਼ੀ ਪੀਣ ਵਿੱਚ ਹੀ ਸੰਤੁਸ਼ਟ ਰਿਹਾ ਅਤੇ ਫ਼ਰਾਅ ਗਰੁਬਾਖ਼ ਨੂੰ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਵਿੱਚ ਲੱਗ ਗਿਆ ਕਿ ਹੁਣ ਉਸਦੀ ਹੋਂਦ ਉੱਥੇ ਵਿਅਰਥ ਹੈ। ਬਾਹਰ ਹਾਲ ਨੂੰ ਚੀਰਦੀ ਫ਼ਰਾਉਨਲ ਮੌਂਤੋਗ ਦੇ ਘਿਸੜਦੇ ਕਦਮਾਂ ਦੀਆਂ ਅਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ।

"ਕੀ ਤੂੰ ਸੁਣ ਰਹੀ ਏਂ?" ਕੇ. ਨੇ ਬੂਹੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

"ਹਾਂ," ਫ਼ਰਾਅ ਗਰੁਬਾਖ਼ ਨੇ ਆਹ ਭਰ ਕੇ ਜਵਾਬ ਦਿੱਤਾ, "ਮੈਂ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਥੋਂ ਤੱਕ ਕਿ ਨੌਕਰਾਣੀ ਨੂੰ ਵੀ ਉਸਦੀ ਮਦਦ ਕਰਨ ਨੂੰ ਕਿਹਾ ਸੀ, ਪਰ ਉਸਦੇ ਤਾਂ ਆਪਣੇ ਵਿਚਾਰ ਹਨ, ਉਹ ਹਰ ਚੀਜ਼ ਆਪਣੇ ਆਪ ਚੁੱਕਣਾ ਚਾਹੁੰਦੀ ਹੈ। ਫ਼ਰਾਉਲਨ ਮੌਂਤੇਗ ਨੂੰ ਆਪਣਾ ਕਿਰਾਏਦਾਰ ਬਣਾਉਣਾ ਮੇਰੇ ਲਈ ਹਮੇਸ਼ਾ ਦੁੱਖ ਦੇਣ ਵਾਲਾ ਰਿਹਾ ਹੈ, ਪਰ ਫ਼ਰਾਉਲਨ ਬਸਤਨਰ ਉੱਥੇ ਜਾਂਦੀ ਹੈ ਅਤੇ ਉਸਨੂੰ ਆਪਣੇ ਕਮਰਾ ਸਾਝਾਂ ਕਰਨ ਲਈ ਆਪਣੇ ਨਾਲ ਲੈ ਆਉਂਦੀ

103॥ ਮੁਕੱਦਮਾ