ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/96

ਇਹ ਸਫ਼ਾ ਪ੍ਰਮਾਣਿਤ ਹੈ

ਲਿਆ ਜਾਂ ਮਾਫ਼ ਕਰ ਦੇਣ ਦੀ ਉਸਦੀ ਤਤਪਰਤਾ ਦੇ ਰੂਪ ਵਿੱਚ।

"ਸ੍ਰੀਮਾਨ ਕੇ., ਕੁੱਝ ਵੀ ਨਹੀਂ ਹੋ ਰਿਹਾ ਹੈ," ਉਸਨੇ ਜਵਾਬ ਦਿੱਤਾ। "ਇਹ ਫ਼ਰਾਉਲਨ ਮੌਤੇਗ ਆਪਣੀਆਂ ਚੀਜ਼ਾਂ ਬਦਲਣ ਲਈ ਫ਼ਰਾਉਲਨ ਬਸਤਨਰ ਦੇ ਨਾਲ ਚੱਲ ਰਹੀ ਹੈ। "ਇਸ ਤੋਂ ਜ਼ਿਆਦਾ ਉਸਨੇ ਕੁੱਝ ਨਹੀ ਕਿਹਾ, ਪਰ ਇਹ ਇੰਤਜ਼ਾਰ ਕਰਨ ਲੱਗੀ ਕਿ ਇਸ 'ਤੇ ਕੇ. ਕਿਹੋ ਜਿਹਾ ਮਹਿਸੂਸ ਕਰੇਗਾ ਅਤੇ ਕੀ ਉਹ ਉਸਨੂੰ ਅੱਗੇ ਵੀ ਬੋਲਣ ਦੀ ਇਜਾਜ਼ਤ ਦੇਵੇਗਾ। ਪਰ ਕੇ. ਨੇ ਉਸਦੀ ਪ੍ਰੀਖਿਆ ਲੈਣੀ ਚਾਹੀ। ਉਹ ਸੋਚ ਦੀ ਸਥਿਤੀ ਵਿੱਚ ਚਮਚੇ ਨਾਲ ਕੌਫ਼ੀ ਹਿਲਾਉਂਦਾ ਰਿਹਾ ਅਤੇ ਕੁੱਝ ਨਹੀਂ ਬੋਲਿਆ। ਫਿਰ ਉਸਨੇ ਉਸਦੇ ਚਿਹਰੇ ਵੱਲ ਵੇਖਦੇ ਹੋਏ ਕਿਹਾ, "ਕੀ ਤੂੰ ਫ਼ਰਾਉਲਨ ਬਸਤਨਰ ਦੇ ਬਾਰੇ ਆਪਣੇ ਭੁਲੇਖੇ ਖਾਰਿਜ ਕਰ ਦਿੱਤੇ ਹਨ?"

"ਸ਼੍ਰੀਮਾਨ ਕੇ.," ਫ਼ਰਾਅ ਗਰੁਬਾਖ਼ ਚੀਕ ਪਈ, ਜਿਹੜੀ ਹੁਣ ਤੱਕ ਇਸੇ ਸਵਾਲ ਦੀ ਉਡੀਕ ਕਰ ਰਹੀ ਸੀ, ਅਤੇ ਉਸਨੇ ਆਪਣੇ ਜੁੜੇ ਹੋਏ ਹੱਥ ਕੇ. ਦੇ ਵੱਲ ਵਧਾ ਦਿੱਤੇ, "ਉਸ ਦਿਨ ਤੁਸੀਂ ਮੇਰੀ ਸਹਿਜੇ ਹੀ ਕਹੀ ਹੋਈ ਗੱਲ ਨੂੰ ਇੰਨੀ ਗੰਭੀਰਤਾ ਨਾਲ ਲੈ ਲਿਆ ਸੀ। ਤੁਹਾਨੂੰ ਜਾਂ ਕਿਸੇ ਹੋਰ ਨੂੰ ਦੁੱਖ ਪੁਚਾਉਣਾ ਕਦੇ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ। ਮੇਰਾ ਮਤਲਬ ਹੈ ਕਿ ਤੁਸੀਂ ਮੈਨੂੰ ਕਾਫ਼ੀ ਸਮੇਂ ਤੋਂ ਜਾਣਦੇ ਹੋਂ, ਸ਼੍ਰੀਮਾਨ ਕੇ., ਤਾਂ ਇਸਦਾ ਪੂਰੀ ਤਰ੍ਹਾਂ ਯਕੀਨ ਮੰਨ ਲਓ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੈਂ ਪਿਛਲੇ ਕੁੱਝ ਦਿਨਾਂ ਤੋਂ ਕਿੰਨੀ ਤਕਲੀਫ਼ ਭੋਗੀ ਹੈ। ਮੇਰੇ ਕਿਰਾਏਦਾਰਾਂ ਨੇ ਮੇਰੀ ਕਿੰਨੀ ਨਿੰਦਿਆ ਕੀਤੀ ਹੈ। ਅਤੇ ਤੁਸੀਂ ਸ਼੍ਰੀਮਾਨ ਕੇ., ਤੁਸੀਂ ਇਸ ਉੱਤੇ ਯਕੀਨ ਮੰਨ ਲਿਆ। ਤੁਸੀਂ ਤਾਂ ਕਿਹਾ ਕਿ ਮੈਂ ਤੁਹਾਨੂੰ ਬਾਹਰ ਨਿਕਲਣ ਦਾ ਨੋਟਿਸ ਦੇ ਦੇਵਾਂਗੀ।" ਉਸਦੀ ਗੱਲ ਉਸਦੇ ਹੰਝੂਆਂ ਨਾਲ ਭਿੱਜੀ ਹੋਈ ਸੀ, ਉਸਨੇ ਆਪਣਾ ਐਪਰਨ ਆਪਣੇ ਚਿਹਰੇ ਤੱਕ ਪੁਚਾਇਆ ਅਤੇ ਜ਼ੋਰ-ਜ਼ੋਰ ਨਾਲ ਡੁਸਕਣ ਲੱਗੀ।

"ਰੋਵੋ ਨਾ ਫ਼ਰਾਅ ਗਰੁਬਾਖ਼," ਕੇ. ਬੋਲਿਆ ਅਤੇ ਖਿੜਕੀ ਤੋਂ ਬਾਹਰ ਵੇਖਣ ਲੱਗਾ; ਉਹ ਸਿਰਫ਼ ਫ਼ਰਾਉਲਨ ਬਸਤਨਰ ਦੇ ਬਾਰੇ ਵਿੱਚ ਸੋਚ ਰਿਹਾ ਸੀ ਅਤੇ ਇਸ ਤੱਥ ਦੇ ਬਾਰੇ ਵਿੱਚ ਕਿ ਉਹ ਇੱਕ ਅਜਨਬੀ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਆਈ ਹੈ। "ਹੁਣ ਰੋਣਾ ਬੰਦ ਕਰੋ," ਉਹ ਵਾਪਸ ਕਮਰੇ ਵਿੱਚ ਮੁੜਿਆ ਅਤੇ ਹੁਣ ਤੱਕ ਫ਼ਰਾਅ ਗਰੁਬਾਖ਼ ਨੂੰ ਰੋਂਦੇ ਹੋਏ ਵੇਖ ਕੇ ਬੋਲਿਆ, "ਉਸ ਵੇਲੇ ਮੈਂ ਵੀ ਕੁੱਝ ਜ਼ਿਆਦਾ ਗੰਭੀਰਤਾ ਨਾਲ ਨਹੀਂ ਬੋਲ ਰਿਹਾ ਸੀ। ਦੋਵਾਂ ਪਾਸੇ ਹੀ ਥੋੜੀ ਬਹੁਤ ਗ਼ਲਤਫ਼ਹਿਮੀ ਹੋ ਗਈ ਹੈ। ਕਈ ਵਾਰ ਤਾਂ ਇਹ ਪੁਰਾਣੇ ਦੋਸਤਾਂ ਦੇ ਨਾਲ ਵੀ ਹੋ

102॥ ਮੁਕੱਦਮਾ