ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/89

ਇਹ ਸਫ਼ਾ ਪ੍ਰਮਾਣਿਤ ਹੈ

ਅਧਿਕਾਰੀ ਜਿਹਨਾਂ ਦਾ ਵਾਸਤਾ ਸਿਰਫ਼ ਮੁੱਦਈਆਂ ਨਾਲ ਪੈਂਦਾ ਹੈ- ਦਰਅਸਲ ਇਹਨਾਂ ਨੂੰ ਹੀ ਉਹਨਾਂ ਨਾਲ ਸਭ ਤੋਂ ਪਹਿਲਾਂ ਮਿਲਣਾ ਪੈਂਦਾ ਹੈ- ਸੋਹਣੇ ਕੱਪੜਿਆਂ ਵਿੱਚ ਸਜੇ ਹੋਣੇ ਚਾਹੀਦੇ ਹਨ ਤਾਂ ਕਿ ਸਿੱਧੇ-ਸਿੱਧੇ, ਪਹਿਲੀ ਹੀ ਮੁਲਾਕਾਤ ਵਿੱਚ ਪ੍ਰਭਾਵਿਤ ਹੋ ਸਕਣ। ਮੈਨੂੰ ਤਾਂ ਡਰ ਹੈ ਕਿ ਸਾਡੇ ਵਿੱਚੋਂ ਬਾਕੀ ਲੋਕ, ਜਿਵੇਂ ਕਿ ਤੁਸੀਂ ਇੱਕ ਦਮ ਮੈਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਹੋਂ ਕਿ ਬਹੁਤ ਭੱਦੇ ਅਤੇ ਫ਼ੈਸ਼ਨਹੀਣ ਢੰਗ ਨਾਲ ਆਪਣੇ ਆਪ ਨੂੰ ਤਿਆਰ ਕਰੀ ਰੱਖਦੇ ਹਾਂ। ਵੈਸੇ ਤੁਸੀਂ ਸਹਿਮਤ ਹੋ ਤਾਂ ਕੱਪੜਿਆਂ ਤੇ ਖਰਚ ਕਰਨ ਦੀ ਕੋਈ ਤੁਕ ਨਹੀਂ ਹੈ, ਕਿਉਂਕਿ ਅਸੀਂ ਤਾਂ ਸਦਾ ਅਦਾਲਤ ਦੇ ਇਹਨਾਂ ਦਫ਼ਤਰਾਂ ਵਿੱਚ ਹੀ ਰਹਿੰਦੇ ਹਾਂ, ਅਤੇ ਆਮ ਤੌਰ 'ਤੇ ਇੱਥੇ ਸੌਂਦੇ ਵੀ ਹਾਂ। ਪਰ ਜਿਵੇਂ ਕਿ ਮੈਂ ਕਿਹਾ, ਅਸੀਂ ਇਹ ਜ਼ਰੂਰ ਸੋਚਦੇ ਹਾਂ ਕਿ ਸੂਚਨਾ ਅਧਿਕਾਰੀ ਨੂੰ ਠੀਕ ਢੰਗ ਨਾਲ ਸੱਜਿਆ ਹੋਣਾ ਚਾਹੀਦਾ ਹੈ। ਪਰ ਕਿਉਂਕਿ ਪ੍ਰਸ਼ਾਸਨ, ਜਿਹੜਾ ਇਸ ਸਬੰਧ ਵਿੱਚ ਅਲੱਗ ਹੈ, ਕੁੱਝ ਵੀ ਨਹੀਂ ਦਿੰਦਾ ਤਾਂ ਅਸੀਂ ਮਿਲਜੁਲ ਕੇ ਇੱਕੱਠਾ ਕਰ ਲਿਆ ਹੈ, ਇੱਥੋਂ ਤੱਕ ਕਿ ਮੁੱਦਈ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਪਾਇਆ ਹੈ ਅਤੇ ਫ਼ਿਰ ਅਸੀਂ ਇਹਨਾਂ ਲਈ ਇੱਕ ਸੁੰਦਰ ਸੂਟ ਖਰੀਦਿਆ ਅਤੇ ਹੋਰ ਕੱਪੜੇ ਵੀ। ਇਸ ਲਈ ਚੰਗਾ ਪ੍ਰਭਾਵ ਬਣਾਉਣ ਦੇ ਲਈ ਇਹਨਾਂ ਕੋਲ ਹਰ ਚੀਜ਼ ਠੀਕ ਹੈ, ਪਰ ਇਹ ਆਪਣੇ ਹਾਸੇ ਨਾਲ ਹਰ ਚੀਜ਼ ਨੂੰ ਖਰਾਬ ਕਰ ਦਿੰਦੇ ਹਨ ਅਤੇ ਲੋਕਾਂ ਨੂੰ ਡਰਾਉਂਦੇ ਫ਼ਿਰਦੇ ਹਨ।"

"ਹਾਂ, ਇਹ ਸਭ ਤਾਂ ਠੀਕ ਹੈ," ਉਸ ਆਦਮੀ ਨੇ ਘਿਰਣਾ ਜਿਹੀ ਨਾਲ ਕਿਹਾ, "ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ, ਕੁੜੀਏ, ਤੂੰ ਆਪਣੇ ਇਹ ਸਾਰੇ ਛੋਟੇ-ਮੋਟੇ ਭੇਦ ਉਸ ਆਦਮੀ ਸਾਹਮਣੇ ਕਿਉਂ ਖੋਲ੍ਹ ਰਹੀ ਏਂ, ਜਾਂ ਇਹ ਸਭ ਤੂੰ ਉਸਦੇ ਉੱਪਰ ਕਿਉਂ ਥੋਪ ਰਹੀ ਏਂ, ਕਿਉਂਕਿ ਉਹ ਤਾਂ ਇਹ ਸਭ ਸੁਣਨ ਲਈ ਰੱਤੀ ਭਰ ਵੀ ਤਿਆਰ ਨਹੀਂ ਹੈ। ਜ਼ਰਾ ਵੇਖ ਉਹ ਕਿਵੇਂ ਬੈਠਾ ਹੋਇਆ ਹੈ, ਸਾਫ਼ ਤੌਰ 'ਤੇ ਉਹ ਆਪਣੇ ਹੀ ਫ਼ਿਕਰਾਂ ਵਿੱਚ ਗੁਆਚਿਆ ਹੋਇਆ ਹੈ।"

ਕੇ. ਦਾ ਮਨ ਉਸਦਾ ਵਿਰੋਧ ਕਰਨ ਦਾ ਨਹੀਂ ਹੋਇਆ। ਕੁੜੀ ਦਾ ਮਤਲਬ ਸ਼ਾਇਦ ਚੰਗਾ ਹੀ ਹੋਵੇਗਾ, ਸ਼ਾਇਦ ਉਹ ਉਸਦੀਆਂ ਅੰਦਰੂਨੀ ਸਮੱਸਿਆਵਾਂ ਤੋਂ ਉਸਦਾ ਧਿਆਨ ਹਟਾਉਣਾ ਚਾਹੁੰਦੀ ਸੀ ਜਾਂ ਇੱਕ ਅਜਿਹਾ ਮੌਕਾ ਉਸਨੂੰ ਦੇਣਾ ਚਾਹੁੰਦੀ ਸੀ ਕਿ ਉਹ ਆਪਣੇ ਆਪ ਨੂੰ ਸੰਭਾਲ ਸਕੇ, ਪਰ ਉਸਨੇ ਅਜਿਹਾ ਕਰਨ ਲਈ ਗ਼ਲਤ ਢੰਗ ਚੁਣ ਲਿਆ ਸੀ।

"ਮੈਨੂੰ ਉਸਨੂੰ ਇਹ ਸਾਫ਼ ਕਰਨਾ ਜ਼ਰੂਰੀ ਸੀ ਕਿ ਆਖਰ ਤੂੰ ਹੱਸ ਕਿਉਂ ਰਿਹਾ

95॥ ਮੁਕੱਦਮਾ