ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/77

ਇਹ ਸਫ਼ਾ ਪ੍ਰਮਾਣਿਤ ਹੈ

ਤੇਜ਼ ਨਿਕਲਿਆ, ਹਾਂ ਉਸਦਾ ਰਸਤਾ ਛੋਟਾ ਸੀ, ਕਿਉਂਕਿ ਉਸਨੇ ਉੱਪਰੀ ਮੰਜ਼ਿਲ ਤੋਂ ਸਿਰਫ਼ ਪੌੜੀਆਂ ਹੀ ਉੱਤਰਨਾ ਸੀ। ਜੇ ਉਹਨਾਂ ਉੱਪਰ ਮੇਰੀ ਨਿਰਭਰਤਾ ਇੰਨੀ ਜ਼ਿਆਦਾ ਨਾ ਹੁੰਦੀ, ਤਾਂ ਸਦੀਆਂ ਪਹਿਲਾਂ ਮੈਂ ਉਸ ਵਿਦਿਆਰਥੀ ਨੂੰ ਕੰਧ ਨਾਲ ਲਟਕਾ ਚੁੱਕਾ ਹੁੰਦਾ। ਇੱਥੇ, ਇਸ ਨੋਟਿਸ ਦੇ ਕੋਲ। ਮੈਂ ਹਮੇਸ਼ਾ ਇਹੀ ਕਰ ਸਕਣ ਦਾ ਖ਼ਾਬ ਵੇਖਦਾ ਹਾਂ। ਇੱਥੇ, ਠੀਕ ਇੱਥੇ, ਫ਼ਰਸ਼ ਤੋਂ ਥੋੜ੍ਹਾ ਜਿਹਾ ਉੱਪਰ, ਉਸਦੀਆਂ ਟੇਢੀਆਂ ਲੱਤਾਂ ਝੂਲ ਰਹੀਆਂ ਹਨ, ਅਤੇ ਇਸ ਸਾਰੀ ਜਗ੍ਹਾ ਤੇ ਲਹੂ ਦੇ ਕਤਰੇ ਬਿਖਰੇ ਹੋਏ ਹਨ। ਪਰ ਅਜੇ ਤੱਕ ਤਾਂ ਇਹ ਇੱਕ ਸੁਪਨਾ ਹੀ ਹੈ।"

"ਕੀ ਕੋਈ ਦੂਜਾ ਰਸਤਾ ਨਹੀਂ ਹੈ?? ਕੇ. ਨੇ ਮੁਸਕੁਰਾਉਂਦੇ ਹੋਏ ਪੁੱਛਿਆ।

"ਮੈਂ ਕਿਸੇ ਦੂਜੇ ਰਸਤੇ ਬਾਰੇ ਨਹੀਂ ਸੋਚ ਪਾਇਆ।" ਅਰਦਲੀ ਨੇ ਕਿਹਾ- "ਅਤੇ ਹੁਣ ਤਾਂ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਪਹਿਲਾਂ ਤਾਂ ਉਹ ਉਸਨੂੰ ਆਪਣੇ ਘਰ ਹੀ ਲਿਜਾਇਆ ਕਰਦਾ ਸੀ ਪਰ ਹੁਣ ਉਸਨੂੰ ਮੈਜਿਸਟਰੇਟ ਦੇ ਕੋਲ ਭੇਜਣ ਲੱਗਾ ਹੈ ਅਤੇ ਜਿਸਦੀ ਮੈਨੂੰ ਕਾਫ਼ੀ ਪਹਿਲਾਂ ਤੋਂ ਉਮੀਦ ਸੀ।"

"ਪਰ ਕੀ ਤੇਰੀ ਪਤਨੀ ਦੀ ਕੋਈ ਗ਼ਲਤੀ ਨਹੀਂ ਹੈ? ਕੇ. ਨੇ ਪੁੱਛਿਆ, ਅਤੇ ਇਹ ਸਵਾਲ ਪੁੱਛਦੇ ਹੋਏ ਉਹ ਆਪਣੇ ਆਪ ਉੱਤੇ ਕਾਬੂ ਰੱਖਣ ਲਈ ਬੰਨ੍ਹਿਆ ਗਿਆ ਸੀ, ਇੰਨੀ ਤੀਬਰ ਇੱਛਾ ਦਾ ਵੈਗ ਉਸਦੇ ਅੰਦਰ ਉੱਠ ਆਇਆ ਸੀ।

"ਪਰ ਹਾਂ," ਅਰਦਲੀ ਨੇ ਕਿਹਾ, "ਅਸਲ 'ਚ ਉਹੀ ਇੱਕ ਤਾਂ ਹੈ ਜਿਸਦੀ ਸਭ ਤੋਂ ਜ਼ਿਆਦਾ ਗ਼ਲਤੀ ਹੈ। ਉਸਨੇ ਖ਼ੁਦ ਨੂੰ ਉਸਦੇ ਨਾਲ ਜੋੜ ਰੱਖਿਆ ਹੈ। ਜਿੱਥੇ ਤੱਕ ਉਸਦਾ ਸਵਾਲ ਹੈ ਉਹ ਹਰ ਔਰਤ ਦੇ ਪਿੱਛੇ ਦੌੜਦਾ ਹੈ। ਇਸੇ ਜਗ੍ਹਾ ਤੇ ਪੰਜ ਫ਼ਲੈਟਾਂ ਤੋਂ ਬਾਹਰ ਸੁੱਟਿਆ ਜਾ ਚੁੱਕਾ ਹੈ, ਜਿੱਥੇ ਵੀ ਉਸਨੇ ਵੜਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਭਵਨ 'ਚ ਮੇਰੀ ਪਤਨੀ ਸਭ ਤੋਂ ਜ਼ਿਆਦਾ ਸੋਹਣੀ ਹੈ ਅਤੇ ਮੈਂ ਹੀ ਸ਼ਾਇਦ ਇੱਕ ਅਜਿਹਾ ਵਿਅਕਤੀ ਹਾਂ ਜਿਹੜਾ ਆਪਣੀ ਰੱਖਿਆ ਕਰਨ ਦਾ ਅਧਿਕਾਰ ਨਹੀਂ ਰੱਖਦਾ।"

"ਜੇ ਸਚਮੁੱਚ ਅਜਿਹਾ ਹੀ ਹੈ, ਤਾਂ ਜ਼ਰੂਰ ਹੀ ਬਾਕੀ ਕੁੱਝ ਕਰ ਸਕਣ ਲਈ ਨਹੀਂ ਬਚਦਾ।" ਕੇ. ਨੇ ਜਵਾਬ ਦਿੱਤਾ।

"ਪਰ ਕਿਉਂ?" ਅਰਦਲੀ ਨੇ ਪੁੱਛਿਆ, "ਸਿਰਫ਼ ਤੂੰ ਇੰਨਾ ਕਰਨਾ ਹੈ, ਕਿ ਜਦ ਕਦੇ ਉਹ ਵਿਦਿਆਰਥੀ ਮੇਰੀ ਪਤਨੀ ਛੋਹ ਰਿਹਾ ਹੋਵੇ ਤਾਂ ਉਸਦੀ, ਉਹ ਬਹੁਤ ਡਰਪੋਕ ਹੈ, ਚੰਗੀ ਤਰ੍ਹਾਂ ਮੁਰੱਮਤ ਕਰਨੀ ਹੈ ਅਤੇ ਇਸ ਪਿੱਛੋਂ ਦੋਬਾਰਾ ਇੱਦਾਂ ਕਰਨ

83॥ ਮੁਕੱਦਮਾ