ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਸੀ। ਉਹ ਬਾਕੀ ਬੈਠੇ ਲੋਕਾਂ ਨੂੰ ਇੱਕ ਦਮ ਮਰੀਅਲ ਅਵਾਜ਼ ਵਿੱਚ ਇਸ ਬਾਰੇ ਪੁੱਛ ਰਹੇ ਸਨ, ਅਤੇ ਜਵਾਬ ਦੇਣ ਵਾਲੇ ਵੀ ਮੂੰਹ 'ਤੇ ਹੱਥ ਰੱਖ ਕੇ ਉਨੀ ਹੀ ਹੌਲੀ ਅਵਾਜ਼ ਵਿੱਚ ਜਵਾਬ ਦੇ ਰਹੇ ਸਨ।

"ਮੈਂ ਛੇਤੀ ਹੀ ਖ਼ਤਮ ਕਰ ਦੇਵਾਂਗਾ।" ਕੇ. ਨੇ ਕਿਹਾ ਅਤੇ ਮੇਜ਼ ਤੇ ਮੁੱਕਾ ਮਾਰਿਆ। ਇਸ ਤੋਂ ਘਬਰਾ ਕੇ ਜਾਂਚ ਮੈਜਿਸਟਰੇਟ ਅਤੇ ਉਸਦੇ ਸਹਾਇੱਕ ਨੇ ਫ਼ੌਰਨ ਆਪਣੀਆਂ ਧੌਣਾਂ ਝਟਕਾਈਆਂ। "ਮੈਂ ਇਸ ਸਾਰੇ ਵਾਕਿਆ ਤੋਂ ਅਲੱਗ ਹਾਂ, ਇਸਲਈ ਮੈਂ ਸ਼ਾਂਤੀਪੂਰਨ ਇਸਦਾ ਜਾਇਜ਼ਾ ਲੈ ਸਕਦਾ ਹਾਂ ਅਤੇ ਤੁਸੀਂ (ਜੇ ਤੁਸੀਂ ਸਮਝਦੇ ਹੋਂ ਕਿ ਇਸ ਕਾਲਪਨਿਕ ਕਚਹਿਰੀ ਦਾ ਕੋਈ ਮਹੱਤਵ ਹੈ)। ਮੇਰੀਆਂ ਗੱਲਾਂ ਸੁਣਕੇ ਤੁਸੀਂ ਆਪਣੇ ਫ਼ਾਇਦੇ ਦੇ ਲਈ ਕਾਫ਼ੀ ਕੁੱਝ ਸਿੱਖ ਸਕਦੇ ਹੋਂ। ਪਰ ਮੇਰੀ ਗੁਜ਼ਾਰਿਸ਼ ਹੈ ਕਿ ਜੋ ਕੁੱਝ ਮੈਂ ਕਹਿ ਰਿਹਾ ਹਾਂ, ਉਸਦੇ ਬਾਰੇ 'ਚ ਆਪਸੀ ਗੱਲਬਾਤ ਨੂੰ ਰਤਾ ਪਾਸੇ ਰੱਖ ਦਿਓ, ਕਿਉਂਕਿ ਮੇਰੇ ਕੋਲ ਸਮੇਂ ਦੀ ਕਮੀ ਹੈ ਅਤੇ ਮੈਂ ਹੁਣ ਛੇਤੀ ਹੀ ਇੱਥੋਂ ਜਾਣਾ ਹੈ।

ਅਚਾਨਕ ਉੱਥੇ ਖ਼ਾਮੋਸ਼ੀ ਛਾ ਗਈ। ਸਭਾ 'ਚ ਕੇ. ਦੀ ਪਕੜ ਇੰਨੀ ਮਜ਼ਬੂਤ ਹੋ ਚੁੱਕੀ ਸੀ ਕੀ ਹੁਣ ਉੱਥੇ ਕੋਈ ਸ਼ੋਰ-ਸ਼ਰਾਬਾ ਜਾਂ ਵਿਘਨ ਨਹੀਂ ਪਿਆ ਅਤੇ ਨਾ ਹੀ ਕਿਸੇ ਸ਼ਬਦ ਨੇ ਸਿਰ ਚੁੱਕਿਆ। ਲੋਕ ਸਤੁੰਸ਼ਟ ਹੋ ਗਏ ਸਨ ਜਾਂ ਹੋਣ ਵਾਲੇ ਸਨ।

"ਇਸ ਵਿੱਚ ਕੋਈ ਸ਼ੱਕ ਨਹੀਂ ਹੈ, "ਕੇ. ਨੇ ਹੌਲੀ ਜਿਹੀ ਕਿਹਾ, ਕਿਉਂਕਿ ਇਸ ਸਮੇਂ ਉਹ ਪੂਰੀ ਸਭਾ ਦੀ ਕੇਂਦਰਤਾ ਦਾ ਅਨੰਦ ਲੈ ਰਿਹਾ ਸੀ। ਇਸ ਖ਼ਾਮੋਸ਼ੀ ਵਿੱਚ ਇੱਕ ਭਨਭਨਾਹਟ ਉੱਭਰੀ, ਜਿਹੜੀ ਬਹੁਤ ਜ਼ਿਆਦਾ ਉਤਸਾਹ ਵਧਾਉਣ ਵਾਲੀ ਸੀ, "ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਚਹਿਰੀ ਅਧਿਕਾਰ ਖੇਤਰ ਦੇ ਬਾਹਰੀ ਸਰੂਪ ਵਿੱਚ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰੀ ਗਿਰਫ਼ਤਾਰੀ ਅਤੇ ਅੱਜ ਦੀ ਇਸ ਪੁੱਛਗਿੱਛ ਦੇ ਪਿੱਛੇ ਇੱਕ ਬਹੁਤ ਵੱਡਾ ਸੰਗਠਨ ਹੈ। ਇੱਕ ਅਜਿਹਾ ਸੰਗਠਨ ਜਿਹੜਾ ਨਾ ਸਿਰਫ਼ ਭ੍ਰਿਸ਼ਟ ਵਾਰਡਰਾਂ, ਮੂਰਖ ਇੰਸਪੈਕਟਰਾਂ ਅਤੇ ਜਾਂਚ ਮੈਜਿਸਟਰੇਟਾਂ ਨੂੰ ਨਿਯੁਕਤ ਕਰਦਾ ਹੈ, ਜਿਹਨਾਂ ਦੇ ਬਾਰੇ ਵੱਧ ਤੋਂ ਵੱਧ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਜਾਣਦੇ ਹਨ, ਇੱਥੋਂ ਤੱਕ ਕਿ ਇਹ ਸੀਨੀਅਰ ਅਤੇ ਉੱਚੇ ਦਰਜੇ ਦੇ ਅਧਿਕਾਰੀਆਂ ਤੋਂ ਮੁਕਤ ਨਿਆਂਇਕ ਵਿਵਸਥਾ ਦਾ ਇਸਤੇਮਾਲ ਵੀ ਕਰਦਾ ਹੈ, ਜਿਹਨਾਂ ਦੇ ਕੋਲ ਨੌਕਰਾਂ, ਕਲਰਕਾਂ, ਪੁਲਸੀਆਂ ਅਤੇ ਹੋਰ ਸਹਾਇਕਾਂ- ਸ਼ਾਇਦ ਜੱਲਾਦਾਂ, ਨਹੀਂ ਮੈਂ ਇਸ ਸ਼ੱਕ ਦੀ

62॥ ਮੁਕੱਦਮਾ