ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/201

ਇਹ ਸਫ਼ਾ ਪ੍ਰਮਾਣਿਤ ਹੈ

ਉਸਦਾ ਸੁਤੰਤਰ ਜੀਵਨ ਖ਼ਤਮ ਹੋ ਜਾਂਦਾ ਹੈ।"

"ਅਤੇ ਮੁਕੱਦਮਾ ਇੱਕ ਵਾਰ ਫ਼ਿਰ ਚੱਲਦਾ ਹੈ?" ਕੇ. ਨੇ ਇਕਦਮ ਬੇਯਕੀਨੀ ਨਾਲ ਪੁੱਛਿਆ।

"ਬਿਲਕੁਲ," ਚਿੱਤਰਕਾਰ ਨੇ ਜਵਾਬ ਦਿੱਤਾ, "ਮੁੱਕਦਮਾ ਫ਼ਿਰ ਚੱਲਦਾ ਹੈ। ਪਰ ਇੱਕ ਵਾਰ ਫ਼ਿਰ ਉਸ ਵਿੱਚ ਮੌਕਾ ਹੈ, ਜਿਵੇਂ ਕਿ ਪਹਿਲਾਂ ਵੀ ਸੀ, ਕਿ ਉਸ ਵਿੱਚ ਇੱਕ ਵਿਖਾਈ ਦੇ ਸਕਣ ਵਾਲੀ ਰਿਹਾਈ ਮਿਲ ਜਾਵੇ। ਇੱਕ ਵਾਰ ਫ਼ਿਰ ਮੁੱਦਈ ਨੂੰ ਆਪ ਆਪਣੇ ਹਾਲ ਤੇ ਛੁੱਟਣ ਦੇ ਬਜਾਏ ਲੜਨ ਦੇ ਲਈ ਤਿਆਰ ਹੋਣਾ ਪੈਂਦਾ ਹੈ। ਚਿੱਤਰਕਾਰ ਨੇ ਇਹ ਸ਼ਾਇਦ ਇਸਲਈ ਕਹਿ ਦਿੱਤਾ ਕਿਉਂਕਿ ਕੇ. ਉਸਨੂੰ ਥੋੜ੍ਹਾ ਹਤਾਸ਼ ਵਿਖਾਈ ਦੇ ਰਿਹਾ ਸੀ।

"ਪਰ," ਕੇ. ਨੇ ਕੁੱਝ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਚਿੱਤਰਕਾਰ ਨੂੰ ਉਸ ਦੁਆਰਾ ਦਿੱਤੀਆਂ ਜਾਣ ਵਾਲੀਆਂ ਇਹਨਾਂ ਜਾਣਕਾਰੀਆਂ ਤੋਂ ਉਸਨੂੰ ਰੋਕਣਾ ਚਾਹੁੰਦਾ ਹੋਵੇ, "ਕੀ ਦੂਜੀ ਰਿਹਾਈ ਹਾਸਲ ਕਰਨਾ ਪਹਿਲੀ ਰਿਹਾਈ ਤੋਂ ਵਧੇਰੇ ਔਖੀ ਨਹੀਂ ਹੈ?"

"ਇਸ 'ਤੇ ਪੱਕੇ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ," ਚਿੱਤਰਕਾਰ ਨੇ ਜਵਾਬ ਦਿੱਤਾ, "ਮੈਂ ਤੁਹਾਡਾ ਮਤਲਬ ਸਮਝ ਚੁੱਕਾ ਹਾਂ ਕਿ ਦੋਸ਼ੀ ਦੇ ਖਿਲਾਫ਼ ਉਸਦੀ ਦੂਜੀ ਗਿਰਫ਼ਤਾਰੀ ਜੱਜਾਂ ਦੇ ਦਿਮਾਗ ਵਿੱਚ ਉਲਟ ਅਸਰ ਪਾ ਸਕਦੀ ਹੈ। ਪਰ ਇਹ ਗੱਲ ਨਹੀਂ ਹੈ ਜਿਵੇਂ ਜੱਜ ਲੋਕ ਰਿਹਾਈ ਦਾ ਹੁਕਮ ਦੇ ਰਹੇ ਹੁੰਦੇ ਹਨ ਤਾਂ ਉਹਨਾਂ ਦੇ ਦਿਮਾਗ ਨੂੰ ਉਸਦੀ ਮੁੜ ਗਿਰਫ਼ਤਾਰੀ ਦਾ ਪਤਾ ਹੁੰਦਾ ਹੈ। ਇਸ ਲਈ ਇੱਕ ਵਾਰ ਫ਼ਿਰ ਗਿਰਫ਼ਤਾਰ ਹੋਣ ਦੇ ਤੱਥ ਦੀ ਸੰਭਾਵਨਾ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਪਰ ਦੂਜੇ ਅਣਗਿਣਤ ਕਾਰਨਾਂ ਨਾਲ ਜੱਜਾਂ ਦਾ ਮੂਡ ਅਤੇ ਉਹਨਾਂ ਦੀ ਕਾਨੂੰਨੀ ਸਲਾਹ ਬਦਲ ਸਕਦੀ ਹੈ, ਅਤੇ ਇਸ ਲਈ ਦੂਜੀ ਰਿਹਾਈ ਹਾਸਲ ਕਰ ਸਕਣਾ ਬਦਲੇ ਮਾਹੌਲ ਉੱਪਰ ਹੀ ਨਿਰਭਰ ਕਰਦਾ ਹੈ ਅਤੇ ਆਮ ਤੌਰ ਤੇ ਇਸਤੇ ਓਨੀ ਹੀ ਮਿਹਨਤ ਲੱਗੇਗੀ ਜਿੰਨੀ ਕਿ ਪਹਿਲੀ ਰਿਹਾਈ ਦੇ ਵੇਲੇ ਲੱਗੀ ਸੀ।"

"ਪਰ ਇਹ ਦੂਜੀ ਰਿਹਾਈ ਵੀ ਆਖ਼ਰੀ ਤਾਂ ਨਹੀਂ ਹੈ," ਹਤਾਸ਼ਾ ਨਾਲ ਆਪਣਾ ਚਿਹਰਾ ਦੂਜੇ ਪਾਸੇ ਘੁਮਾਉਂਦੇ ਹੋਏ ਕੇ. ਨੇ ਕਿਹਾ।

"ਬੇਸ਼ੱਕ ਨਹੀ," ਚਿੱਤਰਕਾਰ ਨੇ ਜਵਾਬ ਦਿੱਤਾ- "ਦੂਜੀ ਰਿਹਾਈ ਦੇ ਪਿੱਛੋਂ ਤੀਜੀ ਗਿਰਫ਼ਤਾਰੀ ਵੀ ਹੋਵੇਗੀ, ਤੀਜੀ ਰਿਹਾਈ ਤੇ ਚੌਥੀ ਗਿਰਫ਼ਤਾਰੀ ਅਤੇ ਇਸੇ

207॥ ਮੁਕੱਦਮਾ