ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਕੇ. ਅਜਿਹਾ ਸਮਝ ਰਿਹਾ ਸੀ। ਉਸਨੇ ਇੱਕ ਨਜ਼ਰ ਇੰਸਪੈਕਟਰ ਵੱਲ ਸੁੱਟੀ। ਪਰ ਇਹ ਵੀ ਸੰਭਵ ਸੀ ਕਿ ਇੰਸਪੈਕਟਰ ਉਸਦੀ ਗੱਲ ਬਿਲਕੁਲ ਸੁਣ ਹੀ ਨਾ ਰਿਹਾ ਹੋਵੇ, ਕਿਉਂਕਿ ਉਹ ਮੇਜ਼ 'ਤੇ ਆਪਣਾ ਹੱਥ ਰੱਖੀ ਜਿਵੇਂ ਆਪਣੀਆਂ ਉਂਗਲਾਂ ਦੀ ਲੰਬਾਈ ਮਾਪ ਰਿਹਾ ਸੀ। ਦੋਵੇਂ ਵਾਰਡਰ ਹੁਣ ਇੱਕ ਸੰਦੁਕ 'ਤੇ ਬੈਠੇ ਸਨ, ਜਿਸ ਉੱਪਰ ਇੱਕ ਕੱਪੜਾ ਵਿਛਿਆ ਹੋਇਆ ਸੀ। ਉਹ ਆਪਣੇ ਗੋਡਿਆਂ 'ਤੇ ਹੱਥ ਫੇਰ ਰਹੇ ਸਨ। ਤਿੰਨੇ ਨੌਜਵਾਨ ਆਪਣੇ ਹੱਥ ਪਿੱਠ ਨਾਲ ਬੰਨ੍ਹੀ, ਬਗੈਰ ਕਿਸੇ ਮਤਲਬ ਦੇ ਆਸ-ਪਾਸ ਨਜ਼ਰਾਂ ਦੋੜਾਅ ਰਹੇ ਸਨ। ਸ਼ਮਸ਼ਾਨ ਵਰਗੀ ਖ਼ਾਮੋਸ਼ੀ ਛਾਈ ਹੋਈ ਸੀ, ਜਿਵੇਂ ਇਹ ਕੋਈ ਸੈਂਸਰ ਦਾ ਦਫ਼ਤਰ ਹੋਵੇ।

"ਵੇਖੋ! ਕੇ. ਚੀਕ ਉੱਠਿਆ, ਅਤੇ ਛਿਣ ਭਰ ਲਈ ਤਾਂ ਉਸਨੂੰ ਲੱਗਿਆ ਕਿ ਉਹ ਉਹਨਾਂ ਸਾਰਿਆਂ ਦਾ ਬੋਝ ਚੁੱਕੀ ਉੱਥੇ ਘੁੰਮ ਰਿਹਾ ਹੈ-"ਤੁਹਾਡੇ ਸਭ ਦੇ ਵਿਹਾਰ ਅਤੇ ਗੱਲਬਾਤ ਤੋਂ ਸਾਫ਼ ਹੈ ਕਿ ਮੇਰੇ ਨਾਲ ਜੋ ਕੁੱਝ ਹੋ ਰਿਹਾ ਹੈ ਉਸਨੂੰ ਹੁਣ ਬੰਦ ਹੋਣਾ ਚਾਹੀਦਾ ਹੈ। ਮੇਰੇ ਖ਼ਿਆਲ ਨਾਲ ਹੁਣ ਇਹ ਸੋਚਣਾ ਫ਼ਜ਼ੂਲ ਹੈ ਕਿ ਤੁਸੀਂ ਲੋਕਾਂ ਨੇ ਹੁਣ ਤੱਕ ਜੋ ਕੁੱਝ ਕੀਤਾ, ਉਹ ਸਹੀ ਹੈ ਜਾਂ ਗਲਤ, ਪਰ ਕਿਉਂਕਿ ਇਸ ਪੂਰੇ ਮਸਲੇ ਨੂੰ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਸ ਵਿੱਚ ਹੱਥ ਮਿਲਾਈਏ ਅਤੇ ਇੱਕ ਦੂਜੇ ਨੂੰ ਅਲਵਿਦਾ ਕਹੀਏ। ਜੇ ਤੁਸੀਂ ਸਹਿਮਤ ਹੋਂ ਤਾਂ ਆਓ....." ਉਹ ਇੰਸਪੈਕਟਰ ਦੇ ਮੇਜ਼ ਤੱਕ ਪਹੁੰਚਿਆ ਅਤੇ ਉਸਦਾ ਹੱਥ ਆਪਣੇ ਹੱਥ 'ਚ ਲੈ ਲਿਆ। ਇੰਸਪੈਕਟਰ ਨੇ ਆਪਣੀਆਂ ਸ੍ਹੇਲੀਆਂ ਟੇਢੀਆਂ ਕੀਤੀਆਂ, ਬੁੱਲ੍ਹ ਹਿਲਾਏ ਅਤੇ ਕੇ. ਦੇ ਖਿੱਚੇ ਹੋਏ ਹੱਥ ਦਾ ਜਾਇਜ਼ਾ ਲਿਆ। ਫ਼ਿਰ ਉੱਠ ਕੇ ਫ਼ਰਾਉਲਨ ਬਸਨਰ ਦੇ ਬਿਸਤਰੇ 'ਤੇ ਪਿਆ ਗੋਲ ਹੈਟ ਚੁੱਕਿਆ ਅਤੇ ਇਹਨੂੰ ਆਪਣੇ ਦੋਵਾਂ ਹੱਥਾਂ 'ਚ ਇੱਦਾਂ ਪਾਉਣ ਲੱਗਾ ਜਿਵੇਂ ਕਿ ਕੋਈ ਨਵਾਂ ਟੈਂਟ ਖਰੀਦਦੇ ਵੇਲੇ ਉਸਦਾ ਮੁਆਇਨਾ ਕਰ ਰਿਹਾ ਹੋਵੇ।

"ਤੈਨੂੰ ਹਰੇਕ ਚੀਜ਼ ਕਿੰਨੀ ਸੌਖੀ ਦਿਸਦੀ ਹੈ।" ਇਹ ਸਭ ਕਰਦੇ ਹੋਏ ਉਸਨੇ ਕੇ. ਨੂੰ ਕਿਹਾ- "ਤਾਂ ਤੈਨੂੰ ਇਹ ਲੱਗ ਰਿਹਾ ਹੈ ਕਿ ਸਭ ਸ਼ਾਂਤੀ ਨਾਲ ਨਿੱਬੜ ਜਾਏਗਾ? ਅਜਿਹਾ ਕੁੱਝ ਨਹੀਂ ਹੈ। ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੈਨੂੰ ਸਭ ਆਸਾਂ ਛੱਡ ਦੇਣੀਆਂ ਚਾਹੀਦੀਆਂ। ਆਖਰ ਕਿਉਂ? ਗਿਰਫ਼ਤਾਰੀ ਤੋਂ ਵਧਕੇ ਇੱਥੇ ਤੇਰੇ ਨਾਲ ਹੋਇਆ ਹੀ ਕੀ ਹੈ? ਮੈਂ ਇਹੀ ਦੱਸਣਾ ਸੀ, ਅਤੇ ਹੁਣ ਮੈਂ ਇਹ ਕਰ ਹੀ ਚੁੱਕਾ ਹਾਂ ਤਾਂ ਮੈਂ ਇਹ ਵੀ ਵੇਖ ਰਿਹਾ ਹਾਂ ਕਿ ਇਸ ਤੋਂ ਤੂੰ ਕਿਹੋ ਜਿਹਾ ਮਹਿਸੂਸ ਕੀਤਾ। ਅੱਜ ਦੇ ਲਈ ਇੰਨਾ ਹੀ ਕਾਫ਼ੀ ਹੈ। ਹੁਣ ਅਸੀਂ ਜਾਂਦੇ ਹਾਂ। ਚਾਹੇ ਕੁੱਝ ਦੇਰ

24