ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਇਸ ਸਭ ਦੇ ਬਾਰੇ 'ਚ ਤਾਂ ਅਸੀਂ ਕੁੱਝ ਵੀ ਨਹੀਂ ਜਾਣਦੇ। ਜੇਕਰ ਅਸੀਂ ਇੱਕਦਮ ਅਧਿਕਾਰਕ ਵਰਦੀਆਂ ਪਾ ਕੇ ਇੱਥੇ ਆਈਏ ਵੀ ਤਾਂ ਕੇਸ ਇਸ ਤੋਂ ਜ਼ਿਆਦਾ ਸੰਜੀਦਾ ਨਹੀਂ ਹੋ ਜਾਏਗਾ। ਮੈਂ ਤਾਂ ਠੀਕ ਤਰ੍ਹਾਂ ਤੈਨੂੰ ਇਹ ਵੀ ਨਹੀਂ ਦੱਸ ਸਕਦਾ ਕਿ ਤੇਰੇ ਉੱਪਰ ਕਿਹੜੇ ਇਲਜ਼ਾਮ ਲੱਗੇ ਹਨ। ਇਹ ਸਹੀ ਹੈ ਕਿ ਤੈਨੂੰ ਗਿਰਫ਼ਤਾਰ ਕੀਤਾ ਗਿਆ ਹੈ ਪਰ ਇਸ ਤੋਂ ਵਧੀਕ ਤਾਂ ਮੈਂ ਕੁੱਝ ਵੀ ਨਹੀਂ ਜਾਣਦਾ। ਸ਼ਾਇਦ ਵਾਰਡਰਾਂ ਨੇ ਕਿਸੇ ਦੂਜੀ ਚੀਜ਼ ਵੱਲ ਇਸ਼ਾਰਾ ਕੀਤਾ ਸੀ। ਪਰ ਜੇਕਰ ਉਹਨਾਂ ਨੇ ਅਜਿਹਾ ਕੀਤਾ ਹੈ ਤਾਂ ਸਮਝ ਲੈ ਕਿ ਇਹ ਇੱਕ ਆਮ ਗੱਲਬਾਤ ਸੀ। ਅਤੇ ਹੁਣ, ਜੇ ਮੈਂ ਤੇਰੇ ਸਵਾਲਾਂ ਦੇ ਜਵਾਬ ਨਾ ਵੀ ਦੇਵਾਂ, ਤਾਂ ਵੀ ਹਰ ਕੀਮਤ 'ਤੇ ਮੈਂ ਤੈਨੂੰ ਇਹ ਸੁਝਾਅ ਤਾਂ ਦੇ ਹੀ ਸਕਦਾ ਹਾਂ ਕਿ ਸਾਡੇ ਬਾਰੇ 'ਚ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਬਾਰੇ 'ਚ ਵੀ ਕਿ ਅੱਗੇ ਤੇਰੇ ਨਾਲ ਕੀ ਹੋਣ ਵਾਲਾ ਹੈ। ਆਪਣੇ ਬਾਰੇ ਸੋਚ ਵਿਚਾਰ ਕਰਦਾ ਰਹਿ। ਅਤੇ ਆਪਣੇ ਅਣਜਾਣ ਹੋਣ ਦੀ ਇਸ ਭਾਵੁਕਤਾ ਦਾ ਬਹੁਤਾ ਪ੍ਰਦਰਸ਼ਨ ਨਾ ਕਰ। ਨਹੀਂ ਤਾਂ ਇਹ ਜਿਹੜਾ ਤੇਰਾ ਪ੍ਰਭਾਵ ਪੈ ਰਿਹਾ ਹੈ, ਉਹ ਇਸ ਨਾਲ ਬਿਲਕੁਲ ਬੇਕਾਰ ਹੋ ਰਿਹਾ ਹੈ ਅਤੇ ਬਹੁਤਾ ਬੋਲ ਵੀ ਨਾ, ਹੁਣੇ-ਹੁਣੇ ਜੋ ਤੂੰ ਕਿਹਾ ਹੈ, ਉਹ ਸਭ ਤਾਂ ਵਿਹਾਰਿਕ ਤਰੀਕੇ ਨਾਲ ਵੀ ਦਰਸਾਇਆ ਜਾ ਸਕਦਾ ਸੀ। ਜੇ ਤੂੰ ਇੱਕ ਵੀ ਸ਼ਬਦ ਨਾ ਕਹਿੰਦਾ ਤਾਂ ਵੀ। ਫ਼ਿਰ ਵੀ, ਤੇਰਾ ਜਿਆਦਾ ਨੁਕਸਾਨ ਨਹੀਂ ਹੋਇਆ।"

"ਕੇ. ਨੇ ਬੇਬਸੀ ਨਾਲ ਇੰਸਪੈਕਟਰ ਵੱਲ ਵੇਖਿਆ। ਕੀ ਹੁਣ ਸਕੂਲ ਦੇ ਕਿਸੇ ਬੱਚੇ ਵਾਂਗ, ਉਸਦੀ ਆਪਣੀ ਉਮਰ ਤੋਂ ਛੋਟੇ ਆਦਮੀ ਦੁਆਰਾ, ਉਸਨੂੰ ਹੱਕ ਕੇ ਲੈ ਜਾਇਆ ਜਾਏਗਾ? ਕੀ ਉਸਨੂੰ ਉਸਦੀ ਸਾਫ਼ਗੋਈ ਦੇ ਲਈ ਸਜ਼ਾ ਦਿੱਤੀ ਜਾਵੇਗੀ? ਕੀ ਹੁਣ ਵੀ ਉਸਨੂੰ ਆਪਣੀ ਗਿਰਫ਼ਤਾਰੀ ਦੇ ਸਬੰਧ ਵਿੱਚ ਕੁੱਝ ਜਾਣ ਲੈਣ ਦੀ ਮਨਾਹੀ ਰਹੇਗੀ ਅਤੇ ਉਹਨਾਂ ਲੋਕਾਂ ਦੇ ਬਾਰੇ ਜਿਹਨਾਂ ਨੇ ਅਜਿਹਾ ਕਰਨ ਦੇ ਹੁਕਮ ਜਾਰੀ ਕੀਤੇ ਹਨ? ਉਹ ਕੁੱਝ-ਕੁੱਝ ਵਿਦਰੋਹ ਵਰਗੀ ਹਾਲਤ ਵਿੱਚ ਜਾ ਪਹੁੰਚਿਆ। ਉੱਪਰ-ਹੇਠਾਂ ਹਿੱਲਣ ਦੀ ਕੋਸ਼ਿਸ਼ ਦੇ ਨਾਲ; ਜਦਕਿ ਕਿਸੇ ਨੇ ਉਸਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ; ਉਸਨੇ ਆਪਣੇ ਮੋਢੇ ਹਿਲਾਏ, ਨੌਜੁਆਨਾਂ ਦੇ ਕੋਲ ਆ ਕੇ ਬੋਲਿਆ- "ਪਰ ਇਸ ਸਭ ਦਾ ਤਾਂ ਕੋਈ ਮਤਲਬ ਹੈ ਹੀ ਨਹੀਂ।" ਉਹ ਤਿੰਨੇ ਉਸ ਵੱਲ ਮੁੜੇ, ਭਾਵੁਕ ਪਰ ਗੰਭੀਰਤਾ ਨਾਲ ਉਸਨੂੰ ਵੇਖਦੇ ਰਹੇ। ਆਖ਼ਰ ਉਹ ਇੰਸਪੈਕਟਰ ਦੇ ਮੇਜ਼ ਦੇ ਕੋਲ ਆ ਕੇ ਰੁਕ ਗਿਆ।

"ਲੋਕ ਨਿਆਂਵਾਦੀ ਹਿਸਟੇਰਰ ਮੇਰਾ ਚੰਗਾ ਦੋਸਤ ਹੈ।" ਉਸਨੇ ਕਿਹਾ-

22