ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/123

ਇਹ ਸਫ਼ਾ ਪ੍ਰਮਾਣਿਤ ਹੈ

"ਮੈਂ ਤਾਂ ਸੋਚਿਆ ਸੀ," ਤਾਂ ਆਪਣੇ ਚਾਚੇ ਦੀ ਬਾਂਹ ਫੜ੍ਹ ਕੇ ਉਸਨੂੰ ਖੜ੍ਹਾ ਰਹਿ ਸਕਣ ਤੋਂ ਰੋਕਦੇ ਹੋਏ ਕੇ. ਬੋਲਿਆ, "ਕਿ ਤੂੰ ਇਸ ਸਾਰੀ ਚੀਜ਼ ਨੂੰ ਮੇਰੇ ਤੋਂ ਵੀ ਘੱਟ ਮਹੱਤਵ ਦੇਵੇਂਗਾ? ਪਰ ਹੁਣ ਮੈਂ ਵੇਖ ਰਿਹਾ ਹਾਂ ਕਿ ਤੂੰ ਤਾਂ ਇਸਨੂੰ ਇੰਨੀ ਗੰਭੀਰਤਾ ਨਾਲ ਲੈ ਰਿਹਾ ਏਂ।"

"ਜੋਸਫ਼!" ਉਸਦਾ ਚਾਚਾ ਸਿੱਧਾ ਖੜ੍ਹਾ ਰਹਿਣ ਲਈ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਚੀਕ ਪਿਆ, "ਤੂੰ ਬਦਲ ਗਿਆ ਏਂ! ਤੈਨੂੰ ਚੀਜ਼ਾਂ ਨੂੰ ਸਮਝ ਸਕਣ ਦੀ ਚੰਗੀ ਸਮਝ ਸੀ। ਤੂੰ ਉਸਨੂੰ ਗਵਾ ਨਹੀਂ ਲਿਆ ਹੈ, ਕਿਉਂ? ਤਾਂ ਕੀ ਤੂੰ ਇਸ ਕੇਸ ਨੂੰ ਆਪਣੇ ਵਿਰੁੱਧ ਜਾਂਦੇ ਵੇਖ ਸਕਦਾ ਏਂ? ਕੀ ਤੈਨੂੰ ਪਤਾ ਹੈ ਕਿ ਇਸਦਾ ਮਤਲਬ ਕੀ ਹੋਵੇਗਾ? ਇਸਦਾ ਮਤਲਬ ਹੋਵੇਗਾ ਕਿ ਤੈਨੂੰ ਬੜੇ ਅਰਾਮ ਨਾਲ ਖ਼ਤਮ ਕਰ ਦਿੱਤਾ ਜਾਵੇਗਾ। ਅਤੇ ਤੇਰੇ ਸਾਰੇ ਸਕੇ-ਸਬੰਧੀਆਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ ਜਾਂ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ। ਜੋਸਫ਼, ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ। ਤੇਰੀ ਇਹ ਲਾਪਰਵਾਹੀ ਮੈਨੂੰ ਬਹੁਤ ਫ਼ਿਕਰ ਵਿੱਚ ਪਾ ਰਹੀ ਹੈ। ਤੈਨੂੰ ਵੇਖਕੇ ਇੱਕ ਮੁਹਾਵਰੇ ਦੀ ਯਾਦ ਆਉਂਦੀ ਹੈ - ਜੇ ਤੁਸੀਂ ਮੁਕੱਦਮੇ 'ਚ ਹਾਰਨ ਲਈ ਖੜ੍ਹੇ ਹੋਵੋਗੇ ਤਾਂ ਤੁਹਾਡੀ ਹਾਰ ਪੱਕੀ ਹੈ!"

"ਮੇਰੇ ਪਿਆਰੇ ਚਾਚਾ," ਕੇ. ਨੇ ਕਿਹਾ, "ਇਸ ਤਰ੍ਹਾਂ ਗੁੱਸੇ ਹੋਣ ਦਾ ਕੋਈ ਲਾਭ ਨਹੀਂ ਹੈ, ਅਤੇ ਨਾ ਹੀ ਇਸ ਤਰ੍ਹਾਂ ਦੀ ਜਲਦਬਾਜ਼ੀ ਦਾ ਕੋਈ ਮਤਲਬ ਹੈ, ਅਤੇ ਜੇ ਮੈਂ ਚਾਹਵਾਂ ਵੀ ਤਾਂ ਇਸਦਾ ਕੋਈ ਮਤਲਬ ਜਾਂ ਕੋਈ ਲਾਭ ਨਹੀਂ ਨਿਕਲ ਸਕਦਾ। ਜਲਦਬਾਜ਼ੀ ਜਾਂ ਕਾਹਲ ਨਾਲ ਹੀ ਕੋਈ ਮੁਕੱਦਮਾ ਨਹੀਂ ਜਿੱਤ ਸਕਦਾ, ਜੇ ਮੇਰੀ ਜ਼ਿੰਦਗੀ ਦਾ ਕੋਈ ਤਜਰਬਾ ਹੈ ਤਾਂ, ਉਸੇ ਤਰ੍ਹਾਂ ਜਿਵੇਂ ਮੈਂ ਤੇਰੇ ਤਜਰਬਿਆਂ ਦਾ ਸਤਿਕਾਰ ਕਰਦਾ ਰਿਹਾਂ, ਫ਼ਿਰ ਵੀ ਜਦੋਂ ਮੈਨੂੰ ਲੱਗਦਾ ਹੈ ਕਿ ਤੂੰ ਕੁੱਝ ਹੈਰਾਨ ਕਰਨ ਵਾਲੀਆਂ ਗੱਲਾਂ ਕਹਿ ਦਿੰਦਾ ਏਂ ਅਤੇ ਮੈਂ ਹੁਣ ਵੀ ਮੈਂ ਤੈਨੂੰ ਸਤਿਕਾਰ ਦਿੰਦਾ ਹਾਂ। ਤੂੰ ਕਹਿੰਦਾ ਏਂ ਕਿ ਇਹ ਕੇਸ ਪੂਰੇ ਪਰਿਵਾਰ ਨੂੰ ਜਕੜ ਲਵੇਗਾ, ਜਿਸਦਾ ਕੁੱਝ ਮਤਲਬ ਤਾਂ ਇਹ ਨਿਕਲਦਾ ਹੈ ਕਿ ਮੈਂ ਕੁੱਝ ਵੀ ਸਮਝਦਾ ਨਹੀਂ ਹਾਂ, ਪਰ ਇਹ ਤਾਂ ਮਤਲਬ ਤੋਂ ਪਰਾਂ ਦੀ ਗੱਲ ਹੈ। ਤੂੰ ਜੋ ਵੀ ਕਹਿੰਦਾ ਏਂ, ਮੈਂ ਉਹ ਖੁਸ਼ੀ-ਖੁਸ਼ੀ ਕਰਨ ਨੂੰ ਤਿਆਰ ਹਾਂ। ਪਰ ਮੈਂ ਤਾਂ ਸਿਰਫ਼ ਇਹ ਸੋਚ ਰਿਹਾ ਹਾਂ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ, ਇੱਥੋਂ ਤੱਕ ਕਿ ਤੇਰੇ ਨਜ਼ਰੀਏ ਤੋਂ ਵੀ, ਕਿ ਮੈਂ ਜਾਕੇ ਪਿੰਡ 'ਚ ਰਹਾਂ, ਜਿਹੜਾ ਇੱਥੋਂ ਡਰ ਕੇ ਭੱਜ ਜਾਣ ਜਿਹਾ ਕੁੱਝ ਲੱਗੇਗਾ। ਇਸਦੇ ਬਿਨ੍ਹਾਂ, ਇਹ ਸੱਚ ਹੈ ਕਿ ਉਹ ਮੈਨੂੰ ਜ਼ਿਆਦਾ ਤੰਗ ਕਰਨਗੇ, ਪਰ ਮੈਂ ਆਪਣਾ ਪੱਖ ਇੱਥੇ ਆਪ

129 ॥ ਮੁਕੱਦਮਾ