ਪੰਨਾ:ਮਾਲਵੇ ਦੇ ਲੋਕ ਗੀਤ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਹ ਕੋਈ ਜਾਂਦਾ ਮਾਏ ਨੀ, ਮੇਰੀ ਸਾੜੀ ਦੇ ਫਿਕਰੀਂ,
ਮੁੜ ਆ ਮੁੜ ਆ ਢੋਲਾ ਵੇ ਮੇਲਾ ਜੋਰ ਭਰਿਆ।

44
ਕਿੱਥੇ ਤਾਂ ਜੰਮੀ ਮੇਰੀ ਤੁਲਸਾਂ ਨੀ ਰਾਣੀ, ਕਿੱਥੇ ਤਾਂ ਜੰਮਿਆ ਨੰਦ ਲਾਲਾ।
ਸਾਨੂੰ ਦੇ ਦੇ ਪ੍ਰੇਮ ਦੀ ਜੈ ਮਾਲਾ।
ਗੰਗਾ ਤਾਂ ਜੰਮੀ ਮੇਰੀ ਤੁਲਸਾਂ ਨੀ ਰਾਣੀ, ਮਹਿਲੀਂ ਤਾਂ ਜੰਮਿਆਂ ਨੰਦ
ਲਾਲਾ।
ਸਾਨੂੰ ਦੇ ਦੇ ਪ੍ਰੇਮ ਦੀ ਜੈ ਮਾਲਾ।
ਕਿੱਥੇ ਤਾਂ ਵਸੇ ਮੇਰੀ ਤੁਲਸਾਂ ਨੀ ਰਾਣੀ ਕਿੱਤੇ ਤਾਂ ਵਸੇ ਨੰਦ ਲਾਲਾ.
ਸਾਨੂੰ ਦੇ ਦੇ ਪ੍ਰੇਮ ਦੀ ਜੈ ਮਾਲਾ।
ਗੰਗਾ ਜੀ ਤਾਂ ਵਸੇ ਮੇਰੀ ਤੁਲਸਾਂ ਨੀ ਰਾਣੀ ਮਹਿਲੀਂ ਵਸੇ ਮੇਰਾ ਨੰਦ ਲਾਲਾ।
ਸਾਨੂੰ ਦੇ ਦੇ ਪ੍ਰੇਮ ਦੀ ਜੈ ਮਾਲਾ।
ਕੀ ਕੁਛ ਖਾਵੇ ਮੇਰੀ ਤੁਲਸਾਂ ਨੀ ਰਾਣੀ, ਕੀ ਕੁਛ ਖਾਵੇ ਮੇਰਾ ਨੰਦ ਲਾਲਾ।
ਸਾਨੂੰ ਦੇ ਦੇ ਪ੍ਰੇਮ ਦੀ ਜੈ ਮਾਲਾ।
ਲੱਡੂ ਤਾਂ ਖਾਂਦੀ ਮੇਰੀ ਤੁਲਸਾਂ ਨੀ ਰਾਣੀ ਪੇੜੇ ਤਾਂ ਖਾਂਦਾ ਨੰਦ ਲਾਲਾ।
ਸਾਨੂੰ ਦੇ ਦੇ ਪ੍ਰੇਮ ਦੀ ਜੈ ਮਾਲਾ।

45
ਭਰਿਆ ਪਿਆਲਾ ਜੀ ਸ਼ਰਾਬ ਦਾ,ਓ ਮੈਂ ਵਾਰੀ ਬੀਬਾ,
ਵੇ ਪੀ ਲੈ ਵਿਹੜੇ ਖਲੋ ਕੇ
ਭਰਿਆ ਪਿਆਲਾ ਅਸਾਂ ਨਾ ਪੀਣਾ,ਓ ਮੈਂ ਵਾਰੀ ਸੋਹਣੀਏ ਨੀ ਅਸੀਂ ਨੌਕਰ
ਉੱਠ ਜਾਣਾ।
ਨੋਕਰੀ ਜਾਣਾ ਤਾਂ ਚਲੇ ਜਾਈਓ, ਓ ਮੈਂ ਵਾਰੀ ਬੀਬਾ ਵੇ ਕੋਈ ਦੇ ਜਾ
ਨਿਸ਼ਾਨੀ।

51