ਪੰਨਾ:ਮਾਲਵੇ ਦੇ ਲੋਕ ਗੀਤ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਕੱਚੀਆਂ ਨੇ ਕੱਚ ਕਮਾਇਆ, ਏਸੇ ਲਈ ਰੁਲ੍ਹ ਵੇ ਗਈਆਂ।
ਅਸੀਂ ਕੱਚੀਆਂ ਨੇ ਸੱਚ ਲੁਕਾਇਆ, ਏਸੇ ਗੱਲੋਂ ਜਕ ਵੇ ਰਹੀਆਂ।
ਅਸੀਂ ਜਿੰਦਗੀ ਦੀ ਸਮਝੀ ਨਾ ਸਾਰ, ਏਸੇ ਗੱਲੋਂ ਉਕ ਵੇ ਗਈਆਂ।
ਇਸ ਜਿੰਦਗੀ ਦੇ ਬਿਖੜੇ ਨੇ ਰਾਹ ਤੁਰਦੀਆਂ ਤੁਰਦੀਆਂ ਮੁੱਕ ਵੇ ਗਈਆਂ।

42
ਖੂਹ ਤੇ ਆਜਾ ਘੜਾ ਚੁਕਾ ਜਾ, ਹੀਰ ਹੋਈ ਦਿਲਗੀਰ ਓਏ।
ਤੇਰੀ ਮੇਰੀ ਜੋੜੀ ਇਉਂ ਲਗਦੀ ਜਿਵੇਂ ਤੂੰ ਰਾਂਝਾ ਮੈਂ ਹੀਰ ਓਏ।
ਚਲੋ ਸਈਓ ਚੱਲ ਦੇਖਣ ਚੱਲੀਏ, ਰਾਂਝੇ ਦਾ ਚੁਬਾਰਾ ਨੀ।
ਹੀਰ ਨਿਮਾਣੀ ਇੱਟਾਂ ਢੋਵੇ, ਰਾਂਝਾ ਢੋਵੇ ਗਾਰਾ ਨੀ।
ਚਲੋ ਸਈਓ ਚੱਲ ਦੇਖਣ ਚਲੀਏ, ਰਾਂਝੇ ਦੀ ਰਸੋਈ ਨੀ।
ਹੀਰ ਨਿਮਾਣੀ ਆਟਾ ਗੁੰਨਦੀ, ਰਾਂਝਾ ਦਿੰਦਾ ਗੋਈ ਨੀ।
ਚਲੋ ਸਈਓ ਚੱਲ ਦੇਖਣ ਚੱਲੀਏ, ਰਾਂਝੇ ਦੀ ਫੁੱਲਵਾੜੀ ਨੀ।
ਹੀਰ ਨਿਮਾਣੀ ਕਲੀਆਂ ਚੁਗਦੀ ਰਾਂਝਾ ਦੇਵੇ ਪਾਣੀ ਨੀ।
ਚਲੋ ਸਈਓ ਚੱਲ ਦੇਖਣ ਚੱਲੀਏ, ਰਾਂਝੇ ਦੀ ਹਵੇਲੀ ਨੀ।
ਹੀਰ ਨਿਮਾਣੀ ਬਹੁਕਰ ਫੇਰੇ, ਰਾਂਝਾ ਜਾਂਦਾ ਟਹਿਲੀ ਨੀ।

43
ਚੰਨ ਚੜ੍ਹਿਆ ਨੀ, ਇਹਨਾਂ ਕਿੱਕਰਾਂ ਦੇ ਸਿਖਰੀਂ
ਔਹ ਕੋਈ ਜਾਂਦਾ ਮਾਏ ਨੀ,ਮੇਰੀ ਸੌਗੀ ਦਾ ਫਿਕਰੀਂ,
ਮੁੜ ਆ, ਮੁੜ ਆ,ਮਾਹੀ ਵੇ ਮੇਲਾ ਜ਼ੋਰ ਭਰਿਆ।
ਚੰਨ ਚੜ੍ਹਿਆ ਮਾਏ ਨੀ ਇਹਨਾਂ ਤੂਤਾਂ ਦੇ ਸਿਖਰੀ,
ਔਹ ਕੋਈ ਜਾਂਦਾ ਮਾਏ ਨੀ ਮੇਰੀ ਮਹਿੰਦੀ ਦੇ ਫਿਕਰੀਂ,
ਮੁੜ ਆ ਮੁੜ ਆ ਢੋਲਾ ਵੇ ਮੇਲਾ ਜੋਰ ਭਰਿਆ।
ਚੰਨ ਚੜਿਆ ਮਾਏ ਨੀ ਇਹਨਾਂ ਅੰਬਾਂ ਦੇ ਸਿਖਰੀਂ,

50