ਪੰਨਾ:ਮਾਲਵੇ ਦੇ ਲੋਕ ਗੀਤ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਹਨੇ ਫੜੀ ਤੇਰੀ ਬਾਂਹ, ਬਾਲਾ ਜੋਬਨ ਕੀਹਨੇ ਮੋਹ ਲਿਆ।
ਮੈਂ ਤੈਨੂੰ ਦੱਸਦੀ ਪ੍ਰਦੇਸੀਆ,ਸੁਣ ਪ੍ਰਦੇਸੀਆ ਛੋਟਾ ਵੀਰ ਚੰਚਲ ਤੇਰਾ।
ਉਹਨੇ ਫੜੀ ਮੇਰੀ ਬਾਂਹ,ਬਾਲਾ ਜੋਬਨ ਉਹਨੇ ਮੋਹ ਲਿਆ।
ਪੰਜੇ ਲਿਆਓ ਕੱਪੜੇ, ਮੇਰੇ ਕੱਪੜੇ,ਪੰਜੇ ਹਥਿਆਰ ਮੇਰੇ,
ਨਾਲੇ ਲਿਆਓ ਛੋਟਾ ਵੀਰ, ਕਰਾਂ ਟੋਟੇ ਚਾਰ ਉਹਦੇ।
ਛੋਟਾ ਵੀਰ ਨਾ ਮਾਰੀਏ, ਨਾ ਮਾਰੀਏ, ਬਾਂਹਾ ਭੱਜ ਜਾਣ ਵੇ ਪ੍ਰਦੇਸੀਆ,
ਮਾਰੀਏ ਘਰ ਦੀ ਨਾਰ, ਨਾਰਾਂ ਦੀ ਨਾ ਥੋੜ ਕਿਤੇ।

36
ਉੱਚੀ ਮਾੜੀ ਮਮੋਲਾ ਨੀ ਚੁਣਦਾ ਮਮੋਲਾ ਨੀ ਚੁਣਦਾ,ਚੁੰਝ ਰੱਤੀ ਨੈਣ ਕਾਲੇ,ਲੈ
ਨੀ ਲੈ, ਚੁੰਝ ਰੱਤੀ ਨੈਣ ਕਾਲੇ।
ਹੱਥ ਨੀ ਮਮੋਲੇ ਦੇ ਸ਼ਗਨਾ ਦਾ ਗਾਨਾ,ਸ਼ਗਨਾ ਦਾ ਗਾਨਾ,ਚੁੰਝ ਫੜੀ ਘਰ
ਆਵੇ, ਲੈ ਨੀ ਲੈ, ਚੁੰਝ ਰੱਤੀ ਨੈਣ ਕਾਲੇ।
ਸਿਰ ਨੀ ਮਮੋਲਾ ਦੇ ਸਿਹਰਾ ਸੋਂਹਦਾ,ਸਿਹਰਾ ਸੋਂਹਦਾ, ਚੁੰਝ ਫੜੀ ਘਰ ਆਵੇ।
ਲੈ ਨੀ ਲੈ, ਚੁੰਝ ਰੱਤੀ ਨੈਣ ਕਾਲੇ।
ਗਲ ਨੀ ਮਮੋਲੇ ਦੇ ਕੈਂਠਾ ਸੁਹਾਵੇ, ਕੈਂਠਾ ਸੁਹਾਵੇ, ਚੁੰਝ ਫੜੀ ਘਰ ਆਵੇ।
ਲੈ ਨੀ ਲੈ, ਚੁੰਝ ਰੱਤੀ ਨੈਣ ਕਾਲੇ।
ਮੱਥੇ ਮਮੋਲੇ ਦੇ ਕਲਗੀ ਸੋਹੇ ਕਲਗੀ ਸੋਹੇ ਚੁੰਝ ਫੜੀ ਘਰ ਆਵੇ।
ਲੈ ਨਾ ਲੈ ਚੁੰਝ ਰੱਤੀ ਲੈਣ ਕਾਲੇ।
ਪੈਰ ਮਮੋਲੇ ਦੇ ਕੱਢਵੀਂ, ਕੱਢਵੀਂ ਜੁੱਤੀ ਚੁੰਝ ਫੜੀ ਘਰ ਆਵੇ।
ਲੈ ਨੀ ਲੈ ਚੁੰਝ ਰੱਤੀ ਨੈਣ ਕਾਲੇ।

37
ਬੀਬਾ ਵੇ ਤੇਰੇ ਗਏ ਤੋ ਮੈਂ ਬੜੀ ਵੇ ਸੁਖਾਲੀ,
ਨਾ ਮਾਜਾਂ ਛੰਨਾ ਤੇ ਨਾ ਮਾਜਾਂ ਬਾਲੀ, ਦੂਰ ਵਸੰਦਿਆਂ ਵੇ ਸੱਜਣਾ।
ਬੀਬਾ ਵੇ ਤੇਰੇ ਗਏ ਤੋ ਮੈਂ ਬੜੀ ਵੇ ਵਿਰੁੱਚੀ,

46